20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਧਮਕੀਆਂ ਨੂੰ ਝੂਠੀਆਂ ਮੰਨ ਕੇ ਪੜਤਾਲ ਜਾਰੀ

ਧਮਕੀਆਂ ਨੂੰ ਝੂਠੀਆਂ ਮੰਨ ਕੇ ਪੜਤਾਲ ਜਾਰੀ

ਅਜੀਤ ਡੈਸਕ 20-10-2026

ਗਲਾਸਗੋ, 19 ਅਕਤੂਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੇ ਵੱਖ-ਵੱਖ ਇਲਾਕਿਆਂ ਵਿਚ ਸਕੂਲਾਂ ਨੂੰ ਬੰਬ ਧਮਾਕਿਆਂ ਦੀਆਂ ਧਮਕੀਆਂ ਵਾਲੀਆਂ ਈਮੇਲਾਂ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਸੁਨੇਹਿਆਂ ਨੂੰ ਝੂਠੀਆਂ ਧਮਕੀਆਂ ਮੰਨ ਕੇ ਪੜਤਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਗਲਾਸਗੋ, ਐਡਿਨਬਰਾ, ਈਸਟ ਰੈਨਫਰਿਊਸ਼ਾਇਰ ਅਤੇ ਈਸਟ ਲੋਥੀਅਨ ਸਮੇਤ ਕਈ ਖੇਤਰਾਂ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਨੂੰ ਇਹ ਈਮੇਲਾਂ ਮਿਲੀਆਂ ਹਨ। ਸੋਮਵਾਰ ਸਵੇਰੇ ਮਿਲੀਆਂ ਇਨ੍ਹਾਂ ਈਮੇਲਾਂ ਕਾਰਨ ਕੁਝ ਸਕੂਲਾਂ ਨੂੰ ਸਾਵਧਾਨੀ ਵਜੋਂ ਖਾਲੀ ਕਰਵਾਇਆ ਗਿਆ ਸੀ, ਪਰ ਬਾਅਦ ਵਿੱਚ ਮੁੜ ਖੋਲ੍ਹ ਦਿੱਤਾ ਗਿਆ। ਰਿਪੋਰਟਾਂ ਅਨੁਸਾਰ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਤੋਂ ਇਲਾਵਾ ਵਾਧੂ ਸਿੱਖਿਆ ਸਹਾਇਤਾ ਵਾਲੇ ਸਕੂਲਾਂ ਅਤੇ ਨਰਸਰੀਆਂ ਨੂੰ ਵੀ ਸੁਨੇਹੇ ਮਿਲੇ। ਸਕੂਲਾਂ ਨੂੰ ਚੌਕਸ ਰਹਿਣ ਅਤੇ ਇਸ ਝੂਠੀ ਈਮੇਲ ਦੇ ਆਧਾਰ ’ਤੇ ਇਮਾਰਤਾਂ ਖਾਲੀ ਨਾ ਕਰਵਾਉਣ ਦੀ ਸਲਾਹ ਦਿੱਤੀ ਗਈ। 

ਪਿਛਲੀ ਖ਼ਬਰ ਪ੍ਰਿੰ: ਦਿਲਬਾਗ ਮਾਨ ਨੇ ਕੀਤੀ ਸੁਖਬੀਰ ਨਾਲ ਅਹਿਮ ਮੁਲਾਕਾਤ ਅਗਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਨਸ਼ਿਆਂ ਦੇ ਮੁੱਦੇ ਤਹਿਤ ਜਗਦੇਵ ਕਲਾਂ ਵਿਖੇ ਵਿਧਾਇਕ ਧਾਲੀਵਾਲ ਦੀ ਕੋਠੀ ਅੱਗੇ ਵਿਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।