ਨੇਤਨਯਾਹੂ ਮੁੜ ਪ੍ਰਧਾਨ ਮੰਤਰੀ ਨਾ ਬਣੇ ਤਾਂ ਈਰਾਨ ਨਾਲ ਅਮਰੀਕਾ ਨੂੰ ਇਕੱਲੇ ਨਜਿੱਠਣਾ ਪਵੇਗਾ - ਟਰੰਪ
ਨਿਊਯਾਰਕ, 19 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਦੀਆਂ ਆਉਣ ਵਾਲੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਖੁੱਲ੍ਹ ਕੇ ਸਮਰਥਨ ਕਰਦਿਆਂ ਕਿਹਾ ਕਿ ਜੇਕਰ ਨੇਤਨਯਾਹੂ ਮੁੜ ਸੱਤਾ ਵਿਚ ਨਹੀਂ ਆਉਂਦੇ ਤਾਂ ਈਰਾਨ ਵਿਰੁੱਧ ਚੱਲ ਰਹੀ ਕਾਰਵਾਈ ਨੂੰ ਅਮਰੀਕਾ ਨੂੰ ਇਕੱਲੇ ਪੂਰਾ ਕਰਨਾ ਪੈ ਸਕਦਾ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ’ਚ ਨੇਤਨਯਾਹੂ ਨੂੰ ਬਹਾਦਰ, ਮਜ਼ਬੂਤ ਅਤੇ ਸਮਝਦਾਰ ਆਗੂ ਦੱਸਿਆ।
ਅਜੀਤ ਡੈਸਕ
20-10-2026