ਵੈਨਿਸ (ਇਟਲੀ), 17 ਅਕਤੂਬਰ (ਹਰਦੀਪ ਸਿੰਘ ਕੰਗ)-ਭਾਰਤੀ ਮੁੱਕੇਬਾਜ਼ ਫੈਡਰੇਸ਼ਨ ਦੇ ਪ੍ਰਧਾਨ ਰਾਕੇਸ਼ ਮਿਸ਼ਰਾ, ਜੋ ਕਿ ਯੂਰਪ ਦੌਰੇ ਤਹਿਤ ਬੀਤੇ ਦਿਨ ਇਟਲੀ ਦੇ ਸ਼ਹਿਰ ਸਨ, ਮਰੀਨੋ ਵਿਖੇ ਪਹੁੰਚੇ ਸਨ ਤਾਂ ਇਟਲੀ ਆਮਦ ਤੇ ਇਟਲੀ ਦੇ ਭਾਰਤੀ ਭਾਈਚਾਰੇ ਦੇ ਆਗੂਆਂ ਵਲੋਂ ਮਿਸ਼ਰਾ ਦਾ ਭਰਪੂਰ ਸੁਆਗਤ ਕੀਤਾ ਗਿਆ ਤੇ ਉਨਾਂ ਨੂੰ ਜੀ ਆਇਆ ਕਿਹਾ ਗਿਆ | ਇਸ ਮÏਕੇ ਭਾਜਪਾ ਇਟਲੀ ਦੇ ਕਨਵੀਨਰ ਸਤੀਸ਼ ਕੁਮਾਰ ਜੋਸ਼ੀ ਦੁਆਰਾ ਰਾਕੇਸ਼ ਮਿਸ਼ਰਾਂ ਨੂੰ ਇਟਲੀ 'ਚ ਭਾਰਤੀ ਭਾਈਚਾਰੇ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਗਿਆ | ਰਾਕੇਸ਼ ਮਿਸ਼ਰਾ ਨੇ ਖੁਸ਼ੀ ਪ੍ਰਗਟਾਉੇਦਿਆਂ ਕਿਹਾ ਕਿ ਵਿਦੇਸ਼ ਦੀ ਧਰਤੀ ਤੇ ਭਾਰਤੀ ਭਾਈਚਾਰੇ ਨੇ ਮਿਹਨਤ ਸਦਕਾ ਭਾਰਤ ਦੇਸ਼ ਦਾ ਖੂਬ ਨਾਂਅ ਰÏਸ਼ਨ ਕੀਤਾ ਹੈ | ਉਨਾਂ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਵੱਖ ਵੱਖ ਖੇਡ ਮੁਕਾਬਲਿਆਂ 'ਚ ਭਾਰਤੀ ਮੁੱਕੇਬਾਜਾਂ ਨੇ ਚੰਗੇ ਸਥਾਨ ਹਾਸਿਲ ਕਰਕੇ ਖੇਡ ਖੇਤਰ 'ਚ ਭਾਰਤ ਦਾ ਸਿਰ ਉੱਚਾ ਕੀਤਾ ਹੈ | ਇਸ ਮÏਕੇ ਸਤੀਸ਼ ਕੁਮਾਰ ਜੋਸ਼ੀ ਦੇ ਨਾਲ਼ ਨਾਲ ਅਨਿਲ ਕੁਮਾਰ ਲੋਧੀ, ਵਿਨੋਦ ਕੁਮਾਰ, ਸਾਹਿਲ ਤੇ ਸ਼ਾਹੀਰ ਜੀ ਵੀ ਹਾਜਿਰ ਸਨ |