ਅੰਮਿ੍ਤਸਰ, 17 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਗਹਿਣਿਆਂ ਦੀ ਦੁਨੀਆ 'ਚ ਇਕ ਮਸ਼ਹੂਰ ਅਤੇ ਭਰੋਸੇਮੰਦ ਨਾਮ, ਖੁਰਾਣਾ ਜਿਊਲਰੀ ਹਾਊਸ ਨੇ ਗਹਿਣਿਆਂ ਦੇ ਰਾਸ਼ਟਰੀ ਪਲੇਟਫਾਰਮ 'ਤੇ ਰਿਟੇਲ ਜਿਊਲਰ ਇੰਡੀਆ ਐਵਾਰਡ 2025 'ਚ ਜਿੱਤ ਦੀ ਹੈਟਿ੍ਕ ਹਾਸਲ ਕੀਤੀ ਹੈ | ਖੁਰਾਣਾ ਜਿਊਲਰੀ ਹਾਊਸ ਆਪਣੇ ਸ਼ਾਨਦਾਰ ਡਿਜ਼ਾਈਨ ਲਈ ਵੀ ਜਾਣਿਆ ਜਾਂਦਾ ਹੈ, ਇਸੇ ਕਰਕੇ ਇਸ ਨੂੰ ਗਹਿਣਿਆਂ ਦੇ ਰਾਸ਼ਟਰੀ ਪਲੇਟਫਾਰਮ 'ਤੇ ਇਹ ਪੁਰਸਕਾਰ ਮਿਲਿਆ | ਇਸ ਰਾਸ਼ਟਰੀ ਪੁਰਸਕਾਰ ਸਮਾਰੋਹ 'ਚ ਖੁਰਾਣਾ ਜਿਊਲਰੀ ਹਾਊਸ ਨੇ 24 ਸ਼੍ਰੇਣੀਆਂ 'ਚ ਹਿੱਸਾ ਲਿਆ, ਜਿਨ੍ਹਾਂ ਵਿਚੋਂ ਉਨ੍ਹਾਂ ਦੁਆਰਾ ਡਿਜ਼ਾਈਨ ਕੀਤੇ ਗਹਿਣਿਆਂ ਨੂੰ 16 ਸ਼੍ਰੇਣੀਆਂ 'ਚ ਨਾਮਜ਼ਦ ਕੀਤਾ ਗਿਆ ਤੇ ਪੁਰਸਕਾਰ ਸਮਾਰੋਹ 'ਚ ਪ੍ਰਦਰਸ਼ਿਤ ਕੀਤਾ ਗਿਆ | ਇਨ੍ਹਾਂ 16 ਸ਼੍ਰੇਣੀਆਂ ਵਿਚੋਂ, ਖੁਰਾਨਾ ਜਿਊਲਰੀ ਹਾਊਸ ਨੂੰ ਤਿੰਨ ਸ਼੍ਰੇਣੀਆਂ 'ਚ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜੋ ਜਿੱਤਾਂ ਦੀ ਹੈਟਿ੍ਕ ਹੈ |