20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ <br/>

ਅਜੀਤ ਡੈਸਕ 18-10-2025
ਅੰਮਿ੍ਤਸਰ, 17 ਅਕਤੂਬਰ (ਜਸਵੰਤ ਸਿੰਘ ਜੱਸ)- ਗੁਰੂ ਨਗਰੀ ਦੀ ਗੁਰਮਤਿ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਕੱਤਕ ਦੀ ਸੰਗਰਾਂਦ ਦੇ ਪਾਵਨ ਦਿਹਾੜੇ ਮੌਕੇ ਅੱਜ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਮੁੱਖ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਸ਼ਾਮ ਨੂੰ ਕਰਵਾਏ ਗਏ ਇਸ ਗੁਰਮਤਿ ਸਮਾਗਮ ਦੌਰਾਨ ਕਥਾਵਾਚਕ ਭਾਈ ਰਾਜਪਾਲ ਸਿੰਘ ਸਹਿਜ ਪਾਠ ਵਾਲੇ, ਬੀਬੀ ਪੁਸ਼ਪਿੰਦਰ ਕੌਰ ਬੇਬੇ ਨਾਨਕੀ ਗੁਰਮਤਿ ਸੰਗੀਤ ਅਕੈਡਮੀ, ਭਾਈ ਸਤਬੀਰ ਸਿੰਘ ਚੋਜੀ ਬੈਂਕ ਵਾਲੇ ਤੇ ਭਾਈ ਜਸਬੀਰ ਸਿੰਘ, ਭਾਈ ਜਵਾਹਰ ਲਾਲ ਸਿੰਘ ਤੇ ਬੀਬੀ ਜਸਲੀਨ ਕੌਰ ਲੁਧਿਆਣਾ ਵਾਲਿਆਂ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਅਤੇ ਗੁਰੂ ਰਾਮਦਾਸ ਜੀ ਦੇ ਜੀਵਨ, ਫਲਸਫ਼ੇ ਤੇ ਗੁਰੂ ਨਗਰੀ ਅੰਮਿ੍ਤਸਰ ਦੀ ਸਥਾਪਨਾ ਲਈ ਕੀਤੇ ਮਹਾਨ ਕਾਰਜਾਂ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ | ਸਟੇਜ ਦਾ ਸੰਚਾਲਨ ਗਿਆਨੀ ਅੰਮਿ੍ਤਪਾਲ ਸਿੰਘ ਜੰਡਿਆਲਾ ਗੁਰੂ ਵਲੋਂ ਨਿਭਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ਕਾਰਜਕਾਰੀ ਮੁੱਖ ਸੇਵਾਦਾਰ ਭਾਈ ਸਤਿੰਦਰ ਸਿੰਘ ਚਾਵਲਾ, ਭਾਈ ਜਸਬੀਰ ਸਿੰਘ ਬੈਂਕ ਵਾਲੇ, ਭਾਈ ਗੁਰਬਖਸ਼ ਸਿੰਘ ਬੱਗਾ, ਭਾਈ ਦਵਿੰਦਰ ਸਿੰਘ ਤੇ ਹੋਰਨਾਂ ਮੈਂਬਰਾਂ ਵਲੋਂ ਕਥਾਵਾਚਕ ਤੇ ਰਾਗੀ ਜਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਈ ਜਗਦੀਸ਼ ਸਿੰਘ, ਜਸਬੀਰ ਸਿੰਘ ਅਰੋੜਾ, ਸ਼ਰਨਜੀਤ ਸਿੰਘ ਪੱਖਿਆਂ ਵਾਲੇ ਸਮੇਤ ਹੋਰ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਖੇਡ ਪ੍ਰੇਮੀ ਬਲਜੀਤ ਪ੍ਰਧਾਨ ਨੇ ਬੱਚਿਆਂ ਨੂੰ ਵੰਡੀਆਂ ਖੇਡ ਜਰਸੀਆਂ <br/> ਅਗਲੀ ਖ਼ਬਰ ਖੁਰਾਣਾ ਜਿਊਲਰੀ ਹਾਊਸ ਨੇ ਰਿਟੇਲ ਜਿਊਲਰ ਇੰਡੀਆ ਐਵਾਰਡ 2025 ਹਾਸਿਲ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।