30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸ਼ਾਸਤਰਾਂ ਮੁਤਾਬਿਕ ਕੱਲ੍ਹ ਮਨਾਈ ਜਾਵੇਗੀ ਦੀਵਾਲੀ-ਪੰਡਿਤ ਪ੍ਰਦੀਪ ਸ਼ਰਮਾ

ਅਜੀਤ ਡੈਸਕ 19-10-2025
ਬੰਗਾ, 18 ਅਕਤੂਬਰ (ਧਰਮਵੀਰ ਪਾਲ)-ਸਾਰੇ ਤਿਉਹਾਰਾਂ 'ਚੋਂ ਦੀਵਾਲੀ ਦਾ ਵਿਸ਼ੇਸ਼ ਮਹੱਤਵ ਹੈ | ਇਹ ਤਿਉਹਾਰ ਹਰ ਸਾਲ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ | ਇਸ ਦਿਨ ਵਿਸ਼ੇਸ਼ ਤੌਰ 'ਤੇ ਭਗਵਾਨ ਸ੍ਰੀ ਗਣੇਸ਼, ਮਾਤਾ ਮਹਾਲਕਸ਼ਮੀ, ਮਾਂ ਸਰਸਵਤੀ ਤੇ ਕੁਬੇਰ ਆਦਿ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਮੰਤਰ ਜਾਪ ਕੀਤਾ ਜਾਂਦਾ ਹੈ | ਇਹ ਸਾਰੇ ਦੇਵੀ-ਦੇਵਤਾ ਸੁਖ-ਸਮਰਿੱਧੀ ਦੇ ਪ੍ਰਤੀਕ ਹਨ | ਇਹ ਪ੍ਰਗਟਾਵਾ ਪੰਡਿਤ ਪ੍ਰਦੀਪ ਸ਼ਰਮਾ ਬੰਗਾ ਨੇ ਕੀਤਾ | ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਬਾਅਦ ਦੀਵਾਲੀ ਦੇ ਸ਼ੁੱਭ ਮੌਕੇ 'ਤੇ ਕਈ ਮੰਗਲਕਾਰੀ ਸੰਯੋਗ ਬਣ ਰਹੇ ਹਨ | ਇਸ ਸਾਲ 20 ਅਕਤੂਬਰ ਨੂੰ ਮੱਸਿਆ ਦੀ ਤਰੀਕ ਦੁਪਹਿਰ 3:45 ਵਜੇ ਤੋਂ ਸ਼ੁਰੂ ਹੋ ਕੇ ਅਗਲੇ ਦਿਨ 21 ਅਕਤੂਬਰ ਨੂੰ ਸ਼ਾਮ 5:54 ਵਜੇ ਤੱਕ ਰਹੇਗੀ | ਇਹ ਤਿਉਹਾਰ ਪੂਰਨ ਰਾਤਰੀ ਕਾਲ ਵਿਚ ਮਨਾਇਆ ਜਾਂਦਾ ਹੈ | ਸ਼ਾਸਤਰਾਂ ਦੇ ਅਨੁਸਾਰ ਭਗਵਾਨ ਸ੍ਰੀ ਰਾਮ ਚੌਦਾਂ ਸਾਲ ਦਾ ਬਣਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ | ਲੋਕਾਂ ਨੇ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿਚ ਸ਼ਾਮ ਨੂੰ ਘਿਓ ਦੇ ਦੀਵੇ ਜਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ |
ਪਿਛਲੀ ਖ਼ਬਰ ਕਮਲ ਗਾਂਧੀ ਮੈਮੋਰੀਅਲ ਆਯੁਰਵੈਦਿਕ ਕਾਲਜ ਤੇ ਹਸਪਤਾਲ ਨੇ ਧਨਵੰਤਰੀ ਜੈਅੰਤੀ ਮਨਾਈ ਅਗਲੀ ਖ਼ਬਰ ਹੈਰੋਇਨ ਦਾ ਸੇਵਨ ਕਰਦਾ ਨੌਜਵਾਨ ਬੰਗਾ ਸਿਟੀ ਪੁਲਿਸ ਵਲੋਂ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।