23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਲੰਗੜੋਆ ਦੀ ਪੰਚਾਇਤ ਨੇ ਪਹਿਲੀ ਵਰ੍ਹੇਗੰਢ 'ਤੇ ਲਏ ਅਹਿਮ ਫੈਸਲੇ

ਅਜੀਤ ਡੈਸਕ 22-10-2025
ਨਵਾਂਸ਼ਹਿਰ, 21 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪਿੰਡ ਲੰਗੜੋਆ ਦੀ ਪੰਚਾਇਤ ਨੇ ਪਹਿਲੀ ਵਰ੍ਹੇਗੰਢ 'ਤੇ ਸਰਪੰਚ ਗੁਰਦੇਵ ਸਿੰਘ ਪਾਬਲਾ ਸੇਵਾ ਮੁਕਤ ਐਸ. ਡੀ. ਓ. ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਅਹਿਮ ਫੈਸਲੇ ਲਏ ਗਏ | ਸਰਪੰਚ ਗੁਰਦੇਵ ਸਿੰਘ ਪਾਬਲਾ ਨੇ ਪਿੰਡ ਵਾਸੀਆਂ ਵਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਪਿੰਡ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾਣ ਵਾਲੇ ਯਤਨਾਂ ਲਈ ਵੀ ਪੂਰਨ ਸਹਿਯੋਗ ਦੀ ਆਸ ਦਾ ਪ੍ਰਗਟਾਵਾ ਕੀਤਾ | ਪੰਚਾਇਤ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ, ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਰੱਖਦਿਆਂ (ਵੇਹਲੇ ਪਏ ਪਲਾਟਾਂ ਵਿੱਚ ਨਾ ਸੁੱਟਣ) ਕੂੜਾ ਚੁੱਕਣ ਵਾਲੇ ਸਫ਼ਾਈ ਕਰਮਚਾਰੀਆਂ ਨੂੰ ਦੇਣ, ਪਾਣੀ ਦੀ ਯੋਗ ਵਰਤੋਂ ਕਰਨ, ਵਰਤੋਂ ਉਪਰੰਤ ਟੂਟੀਆਂ ਨੂੰ ਤੁਰੰਤ ਬੰਦ ਕਰਨ, ਸਕੂਟਰ ਮੋਟਰਸਾਈਕਲ ਚਾਲਕਾਂ ਨੂੰ ਪਿੰਡ ਵਿਚ ਸਪੀਡ 20 ਕਿਲੋਮੀਟਰ ਰੱਖਣ ਤੇ ਗਲੀ ਮੁਹੱਲੇ ਨੂੰ ਸਾਫ ਰੱਖਣ ਵਿਚ ਸਹਿਯੋਗ ਦੀ ਅਪੀਲ ਕੀਤੀ | ਮੀਟਿੰਗ ਵਿਚ ਕੁਲਵਿੰਦਰ ਕੌਰ, ਲਾਲ ਚੰਦ, ਜਥੇਦਾਰ ਕਿਸ਼ਨ ਸਿੰਘ, ਜਗਦੀਸ਼ ਰਾਏ, ਮਨਜੀਤ ਸਿੰਘ ਫੱਤਾ, ਗੁਰਮੁਖ ਸਿੰਘ ਗੋਖਾ, ਪਰਮਜੀਤ ਕੌਰ, ਚਰਨ ਕੌਰ, ਸਰਬਜੀਤ ਕੌਰ (ਸਾਰੇ ਪੰਚ) ਡਾ. ਅਵਤਾਰ ਬਾਲੀ, ਮਹਿੰਦਰ ਸਿੰਘ ਰਾਏ ਤੇ ਨਿਰਮਲ ਸਿੰਘ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਚੋਰਾਂ ਨੇ ਪੰਦਰਾਵਲ ਦੇ ਖੇਤਾਂ 'ਚੋਂ ਮੋਟਰ ਕੀਤੀ ਚੋਰੀ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।