ਉੜਾਪੜ/ਲਸਾੜਾ, 21 ਅਕਤੂਬਰ (ਲਖਵੀਰ ਸਿੰਘ ਖੁਰਦ)-ਪਿੰਡ ਪੰਦਰਾਵਲ ਵਿਖੇ ਖੇਤਾਂ 'ਚੋਂ ਚੋਰਾਂ ਵਲੋਂ ਮੋਟਰ ਚੋਰੀ ਕਰਨ ਦਾ ਪਤਾ ਲਗਾ ਹੈ | ਮੋਟਰ ਦੇ ਮਾਲਕ ਜਰਨੈਲ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਖੁਰਦ ਨੇ ਦੱੱਸਿਆ ਕਿ ਮੇਰੇ ਖੇਤਾਂ 'ਚ 5 ਹਾਰਸਪਾਵਰ ਦੀ ਮੋਟਰ ਲੱਗੀ ਹੋਈ ਸੀ | ਬੀਤੇ ਕੱਲ੍ਹ ਜਦੋਂ ਮੈਂ ਆਪਣੇ ਖੇਤਾਂ 'ਚ ਆਪਣੀ ਫਸਲ ਦੇਖਣ ਗਿਆ ਤਾਂ ਦੇਖਿਆ ਕਿ ਮੋਟਰ ਦਾ ਦਰਵਾਜਾ ਖੁੱਲ੍ਹਾ ਹੋਇਆ ਸੀ ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਮੋਟਰ ਉਥੋਂ ਗਾਇਬ ਸੀ | ਉਥੇ ਪਈਆਂ ਖੇਤੀਬਾੜੀ ਵਾਲੀਆਂ ਦਵਾਈਆਂ ਤੇ ਖੇਤੀ ਨਾਲ ਸੰਬੰਧਿਤ ਹੋਰ ਸਾਮਾਨ ਵੀ ਚੋਰ ਜਾਂਦੇ ਹੋਏ ਨਾਲ ਹੀ ਲੈ ਗਏ | ਉਨ੍ਹਾਂ ਕਿਹਾ ਕਿ ਕੁਝ ਸਮਾਂ ਸ਼ਾਂਤੀ ਰਹਿਣ ਤੋਂ ਬਾਅਦ ਚੋਰੀ ਦੀਆਂ ਘਟਨਾਵਾਂ ਮੁੜ ਵੱਧ ਰਹੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਇਹੋ ਜਿਹੇ ਮਾੜੇ ਅਨਸਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਵੇ |