23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਰਾਜ ਕੁਮਾਰ ਨੂੰ ਲੈਕਚਰਾਰ ਬਣਨ 'ਤੇ ਕੀਤਾ ਸਨਮਾਨਿਤ

ਅਜੀਤ ਡੈਸਕ 22-10-2025
ਪੋਜੇਵਾਲ ਸਰਾਂ, 21 ਅਕਤੂਬਰ (ਨਵਾਂਗਰਾਈਾ)-ਸਰਕਾਰੀ ਮਿਡਲ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਇਕ ਸਮਾਗਮ ਕਰਕੇ ਇਸ ਸਕੂਲ ਦੇ ਇੰਚਾਰਜ ਰਾਜ ਕੁਮਾਰ ਮਾਲੇਵਾਲ ਜੋ ਇਥੋਂ ਤਰੱਕੀ ਲੈ ਕੇ ਲੈਕਚਰਾਰ ਬਣ ਕੇ ਐਸ. ਓ. ਸੀ. ਮਹਿੰਦੀਪੁਰ ਗਏ ਹਨ, ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਕੁਲਦੀਪ ਬਾਂਠ, ਮੰਗਤ ਰਾਏ ਨੰਬਰਦਾਰ ਤੇ ਸਾਬਕਾ ਸਰਪੰਚ ਤੀਰਥ ਰਾਮ ਖੇਪੜ ਨੇ ਰਾਜ ਕੁਮਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਰਾਜ ਕੁਮਾਰ ਦੀ ਉਨ੍ਹਾਂ ਦੇ ਸਕੂਲ ਨੂੰ ਕਾਫੀ ਦੇਣ ਹੈ ਤੇ ਰਾਜ ਕੁਮਾਰ ਇਕ ਮਿਹਨਤੀ ਤੇ ਇਮਾਨਦਾਰ ਅਧਿਆਪਕ ਹਨ | ਇਸ ਮੌਕੇ ਸਮੂਹ ਨਗਰ ਨਿਵਾਸੀਆਂ ਤੇ ਸਕੂਲ ਸਟਾਫ਼ ਵਲੋਂ ਰਾਜ ਕੁਮਾਰ ਦਾ ਸਨਮਾਨ ਕੀਤਾ | ਇਸ ਮੌਕੇ ਪਵਨ ਕੁਮਾਰ ਰੀਠੂ, ਸੁਨੀਲ ਕੁਮਾਰ ਕਾਲਾ ਖੇਪੜ, ਮਾਸਟਰ ਸਤਿੰਦਰ ਕੁਮਾਰ, ਮਾਸਟਰ ਸੁਰਿੰਦਰ ਕੁਮਾਰ, ਮਾਸਟਰ ਵਿਜੇ ਕੁਮਾਰ, ਸੁਰਜੀਤ ਖੇਪੜ, ਰਮਨ ਕੁਮਾਰ ਨਾਨੋਵਾਲ, ਕੁਲਵਿੰਦਰ ਕੌਰ, ਦਰਸ਼ਨਾ ਦੇਵੀ ਆਦਿ ਸਮੇਤ ਸਮੂਹ ਵਿਦਿਆਰਥੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਲੋੜਵੰਦਾਂ ਦੀ ਕੀਤੀ ਮਦਦ ਦਾ ਫਲ ਜ਼ਰੂਰ ਮਿਲਦਾ-ਸੋਮਪਾਲ ਸਿੰਘ ਅਗਲੀ ਖ਼ਬਰ ਪਸ਼ੂ ਤੇ ਆਟੋ ਦੀ ਟੱਕਰ 'ਚ ਇਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।