23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਲੋੜਵੰਦਾਂ ਦੀ ਕੀਤੀ ਮਦਦ ਦਾ ਫਲ ਜ਼ਰੂਰ ਮਿਲਦਾ-ਸੋਮਪਾਲ ਸਿੰਘ

ਅਜੀਤ ਡੈਸਕ 22-10-2025
ਕਟਾਰੀਆਂ, 21 ਅਕਤੂਬਰ (ਪ੍ਰੇਮੀ ਸੰਧਵਾਂ)-ਆਪਣੀਆਂ ਨੇਕ ਸੇਵਾਵਾਂ ਤੇ ਗਰੀਬਾਂ ਦੀ ਹਰ ਪੱਖੋਂ ਮਦਦ ਕਰਨ ਵਾਲੇ ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਐਮ. ਡੀ. ਡਾ. ਉਂਕਾਰ ਸਿੰਘ ਤੇ ਚੇਅਰਪਰਸਨ ਮੈਡਮ ਦਲਜੀਤ ਕੌਰ ਦੇ ਵੱਡੇ ਭਰਾ ਤੇ ਸਮਾਜ ਸੇਵੀ ਸੋਮਪਾਲ ਸਿੰਘ ਤੇ ਡਾ. ਹਰਜਿੰਦਰ ਸਿੰਘ ਹੈਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਕੀਤੀ ਸੇਵਾ ਦਾ ਫਲ ਪ੍ਰਮਾਤਮਾ ਇਕ ਨਾ ਇਕ ਦਿਨ ਜ਼ਰੂਰ ਦਿੰਦਾ ਹੈ ਕਿਉਂਕਿ ਪ੍ਰਮਾਤਮਾ ਦੇ ਘਰ 'ਚ ਦੇਰ ਹੈ ਪਰ ਅੰਧੇਰ ਨਹੀਂ | ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨ ਨਾਲ ਪਿਛਲੇ ਜਨਮਾਂ ਦੇ ਕੀਤੇ ਪਾਪ ਧੋ ਹੋ ਜਾਂਦੇ ਹਨ | ਇਸ ਲਈ ਸਾਨੂੰ ਹੰਕਾਰ ਦੀ ਪੌੜੀ ਦੇ ਡੰਡਿਆਂ 'ਤੇ ਚੜ੍ਹਨ ਦੀ ਬਜਾਏ ਵੱਧ ਤੋਂ ਵੱਧ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਬਿਨਾ ਕਿਸੇ ਭੇਦਭਾਵ ਦੇ ਲੋੜਵੰਦਾਂ ਤੇ ਗਰੀਬ ਬੱਚਿਆਂ ਦੀ ਪੜ੍ਹਾਈ 'ਤੇ ਆਪਣੀ ਕਿਰਤ ਕਮਾਈ 'ਚੋਂ ਕੁੱਝ ਨਾ ਕੁੱਝ ਜਰੂਰ ਖਰਚਣਾ ਚਾਹੀਦਾ ਹੈ ਕਿਉਂਕਿ ਮੋਹ ਮਾਇਆ ਦੇ ਚੱਕਰਾਂ ਵਿਚ ਡੁੱਬੇ ਲੋਕਾਂ ਨੂੰ ਨਾਮ ਜੱਪਣ ਦਾ ਉਪਦੇਸ਼ ਦਿੱਤਾ ਹੋਇਆ ਹੈ |
ਪਿਛਲੀ ਖ਼ਬਰ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਸ਼ਹੀਦ ਅਫ਼ਸਰਾਂ ਤੇ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਰਾਜ ਕੁਮਾਰ ਨੂੰ ਲੈਕਚਰਾਰ ਬਣਨ 'ਤੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।