ਪੋਜੇਵਾਲ ਸਰਾਂ, 21 ਅਕਤੂਬਰ (ਨਵਾਂਗਰਾਈਾ)-ਮੌਤ ਇਕ ਅਟੱਲ ਸੱਚਾਈ ਹੈ ਤੇ ਹਰ ਮਨੁੱਖ ਨੇ ਇੱਕ ਦਿਨ ਇਸ ਦੁਨਿਆਵੀ ਦੁਨੀਆ ਨੂੰ ਛੱਡ ਕੇ ਜਾਣਾ ਹੀ ਹੈ ਇਸ ਲਈ ਮਨੁੱਖ ਦਾ ਇਸ ਮਨੁਖੀ ਜਾਮੇ ਵਿਚ ਆਉਣ ਦਾ ਤਾਂ ਹੀ ਫਾਇਦਾ ਹੈ ਜੇਕਰ ਅਸੀਂ ਇਥੇ ਆ ਕੇ ਪ੍ਰਭ ਭਗਤੀ ਕਰਕੇ ਮੋਕਸ਼ ਦੀ ਪ੍ਰਾਪਤੀ ਕਰੀਏ | ਇਹ ਪ੍ਰਵਚਨ ਮਹਾਂਮੰਡਲੇਸ਼ਵਰ ਸਵਾਮੀ ਜਸਦੇਵਾ ਨੰਦ ਆਲਮਗੀਰ ਵਾਲਿਆ ਨੇ ਪਿੰਡ ਕਰੀਮਪੁਰ ਚਾਹਵਾਲਾ ਵਿਖੇ ਸਮਾਜ ਸੇਵੀ ਆਗੂ ਨਰੇਸ਼ ਕੁਮਾਰ ਬਾਂਠ ਦੀ ਮਾਤਾ ਅਮਰੋ ਪਤਨੀ ਸਵ: ਰਾਮ ਦਾਸ ਬਾਂਠ ਦੀ ਆਤਮਿਕ ਸ਼ਾਂਤੀ ਲਈ ਜਗਤ ਗੁਰੂ ਅਚਾਰੀਆ ਗਰੀਬਦਾਸੀ ਬਾਣੀ ਦੇ ਆਦਿ ਅੰਤ ਦੇ ਪਾਠ ਦੇ ਭੋਗ ਪਾਉਣ ਉਪਰੰਤ ਸ਼ਰਧਾਂਜਲੀ ਭੇਟ ਕਰਦੇ ਸਮੇਂ ਕੀਤੇ | ਇਸ ਮੌਕੇ ਡਿਪਟੀ ਸਪੀਕਰ ਜੈ ਕਿ੍ਸਨ ਸਿੰਘ ਰੌੜੀ, ਸੰਤੋਸ਼ ਕਟਾਰੀਆ ਵਿਧਾਇਕਾ ਬਲਾਚੌਰ, ਅਸ਼ੋਕ ਕੁਮਾਰ ਕਟਾਰੀਆ, ਅਸ਼ੋਕ ਕੁਮਾਰ ਨਾਨੋਵਾਲ ਤੇ ਅਸ਼ੋਕ ਕੁਮਾਰ ਕਰੀਮਪੁਰ ਧਿਆਨੀ ਸਾਬਕਾ ਚੇਅਰਮੈਨ ਨੇ ਮਾਤਾ ਅਮਰੋ ਨੂੰ ਸ਼ਰਧਾਂਜਲੀ ਭੇਟ ਕਰਦੇ ਸਮੇਂ ਕਿਹਾ ਕਿ ਮਾਂ ਇਕ ਅਜਿਹੀ ਸ਼ਖ਼ਸੀਅਤ ਹੈ ਜੋ ਹਰ ਵੇਲੇ ਆਪਣੀ ਔਲਾਦ ਲਈ ਅਸੀਸ ਹੀ ਦਿੰਦੀ ਹੈ | ਉਨ੍ਹਾਂ ਕਿਹਾ ਕਿ ਮਾਂ ਦੀ ਸਿਫਤ ਸ਼ਬਦਾਂ ਵਿਚ ਕਰਨੀ ਔਖੀ ਹੈ | ਇਸ ਮੌਕੇ ਵਰਿੰਦਰ ਰਿਟਾ. ਡੀ. ਐਸ. ਆਰ., ਸੰਦੀਪ ਭਾਟੀਆ ਭਾਜਪਾ ਆਗੂ, ਅਜੇ ਕੁਮਾਰ ਮੰਗੂਪੁਰ, ਠੇਕੇਦਾਰ ਰਾਕੇਸ਼ ਕੁਮਾਰ ਬੰਟੀ ਸਰਪੰਚ ਰੱਤੇਵਾਲ, ਦੇਵ ਰਾਜ ਬਾਗੜੀ, ਪਰਮਿੰਦਰ ਬਾਗੜੀ, ਦਰਗੇਸ਼ ਜੰਡੀ, ਮੰਗਤ ਰਾਏ ਨੰਬਰਦਾਰ, ਕੁਲਦੀਪ ਬਾਂਠ ਸਰਪੰਚ, ਤੀਰਥ ਰਾਮ ਖੇਪੜ ਸਾਬਕਾ ਸਰਪੰਚ, ਸੁਰਜੀਤ ਕੋਹਲੀ, ਪਿੰਕਾ ਆਦੋਆਣਾ, ਰਾਜੂ ਭੂੰਬਲਾ, ਨੀਲੂ ਬਾਂਠ, ਅਸ਼ੋਕ ਕੁਮਾਰ ਬਾਂਠ, ਕਿਨਾ ਬਾਂਠ, ਪਾਲੀ ਬਾਂਠ, ਪਵਨ ਕੁਮਾਰ ਰੀਠੂ, ਭਜਨ ਬਾਂਠ, ਹਰਮੇਸ਼ ਲਾਲ ਸਾਬਕਾ ਸਰਪੰਚ ਕਟਵਾਰਾਂ, ਸਤਨਾਮ ਸਰਪੰਚ ਕਟਵਾਰਾ ਖੁਰਦ, ਕੰਵਲ ਧੈਂਗੜਪੁਰ, ਮਹਾਂਵੀਰ ਚਾਹਲਾ, ਰਵੀ ਮੁੱਖੂਪੁਰ, ਵਿੱਕੀ ਖਟਾਣਾ ਆਦਿ ਵੀ ਹਾਜਰ ਸਨ |