ਬੰਗਾ, 21 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪਵਿੱਤਰ ਯਾਦ ਨੂੰ ਸਮਰਪਿਤ ਪਿੰਡ ਸੁੱਜੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 5 ਰੋਜ਼ਾ ਸਾਲਾਨਾ ਜੋੜ ਮੇਲਾ ਅੱਜ ਤੋਂ 26 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਪ੍ਰਧਾਨ ਬਲਵੀਰ ਸਿੰਘ ਯੂ. ਕੇ. ਤਰਸੇਮ ਸਿੰਘ ਕੈਨੇਡਾ, ਸਾਬਕਾ ਸਰਪੰਚ ਤਰਨਜੀਤ ਸਿੰਘ, ਸੁਰਜੀਤ ਸਿੰਘ ਦਾਨੀ ਨੇ ਦੱਸਿਆ ਕਿ ਜੋੜ ਮੇਲੇ ਦੌਰਾਨ 23 ਅਕਤੂਬਰ ਨੂੰ ਕਬੱਡੀ ਕੱਪ ਦੌਰਾਨ ਇੰਟਰਨੈਸ਼ਨਲ ਕਬੱਡੀ ਦੀਆਂ ਟੀਮਾਂ ਭਾਗ ਲੈਣਗੀਆਂ ਤੇ ਲੜਕੀਆਂ ਦਾ ਸ਼ੋਅ ਮੈਚ ਪੰਜਾਬ ਅਤੇ ਹਰਿਆਣਾ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਹੋਵੇਗਾ | ਇਸ ਦੌਰਾਨ ਕਬੱਡੀ ਦੀਆਂ ਐਕਸ਼ਨ ਟੀਮਾਂ ਲੜਕਿਆਂ ਦਾ ਸ਼ੋਅ ਮੈਚ ਵੀ ਕਰਾਇਆ ਜਾਵੇਗਾ | ਇਸ ਦੌਰਾਨ ਕਬੱਡੀ ਦੀਆਂ ਪਹੁੰਚ ਰਹੀਆਂ ਇੰਟਰਨੈਸ਼ਨਲ ਟੀਮਾਂ ਗੱਗੀ ਕਬੱਡੀ ਕਲੱਬ ਮਾਲਵਾ, ਰੁੜਕਾ ਕਬੱਡੀ ਕਲੱਬ, ਸ਼ੰਕਰਾਪੁਰੀ ਸਾਧੂਵਾਲ ਕਬੱਡੀ ਕਲੱਬ, ਖੀਰਾਵਾਲੀ ਕਬੱਡੀ ਕੱਪ, ਚੱਕ ਦੇਸਰਾਜ ਮਿਠੂ ਕਬੱਡੀ ਕਲੱਬ, ਬਖਸ਼ੀਸ਼ ਪੇਹੜ ਕਲਾ ਕਬੱਡੀ ਕਲੱਬ ਤੇ ਲੜਕੀਆਂ ਦਾ ਪੰਜਾਬ ਸਟੇਟ ਕਬੱਡੀ ਕਲੱਬ ਅਤੇ ਹਰਿਆਣਾ ਸਟੇਟ ਕਬੱਡੀ ਕਲੱਬ, ਲੜਕਿਆਂ ਦਾ ਸ਼ੋਅ ਮੈਚ 40 ਕਿੱਲੋ ਭਾਰ 'ਚ ਕਰਵਾਇਆ ਜਾਵੇਗਾ | ਇਸ ਦੌਰਾਨ ਐਕਸ਼ਨ ਵਾਲੇ ਲੜਕਿਆਂ ਦਾ ਕਬੱਡੀ ਮੈਚ ਦੇਖਣ ਯੋਗ ਹੋਵੇਗਾ | ਕਬੱਡੀ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਪਹਿਲਾ ਇਨਾਮ ਇਕ ਲੱਖ 25 ਹਜ਼ਾਰ ਤੇ ਦੂਜਾ ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਦਿੱਤਾ ਜਾਵੇਗਾ | ਇਸ ਦੌਰਾਨ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਇਨਾਮ ਵਜੋਂ ਖਿਡਾਰੀਆਂ ਨੂੰ ਦਿੱਤੇ ਜਾਣਗੇ | ਇਸ ਮੌਕੇ ਬਲਵੀਰ ਸਿੰਘ, ਪਰਮਜੀਤ ਸਿੰਘ ਪੁੱਤਰ ਬਚਿੱਤਰ ਸਿੰਘ ਯੂ. ਕੇ., ਤਰਸੇਮ ਸਿੰਘ ਕੈਨੇਡਾ, ਜੋਗਾ ਸਿੰਘ ਕੈਨੇਡਾ, ਪਰਮਜੀਤ ਸਿੰਘ ਦਾਨੀ, ਰੇਸ਼ਮ ਸਿੰਘ, ਅੰਮਿ੍ਤਪਾਲ ਕੌਰ ਸਰਪੰਚ, ਸੁਰਜੀਤ ਸਿੰਘ ਦਾਨੀ ਨੰਬਰਦਾਰ ਯੂ. ਐਸ. ਏ., ਤਰਨਜੀਤ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ ਚੌਹੜ, ਜਸਵਿੰਦਰ ਸਿੰਘ ਪੰਚ, ਕੁਲਬੀਰ ਸਿੰਘ ਪੰਚ, ਗੁਰਬਚਨ ਦਾਸ ਪੰਚ, ਧਰਮ ਚੰਦ ਨੰਬਰਦਾਰ, ਪ੍ਰਵੀਨ ਕੁਮਾਰ, ਨਰੇਸ਼ ਕੁਮਾਰ, ਪੰਜਾਬ ਪੁਲਿਸ, ਰਵੀ ਕੁਮਾਰ, ਰਾਜ ਕੁਮਾਰ ਸੋਢੀ, ਰਘਬੀਰ ਸਿੰਘ ਬਿੱਲਾ, ਅਜਮੇਰ ਸਿੰਘ ਦਾਨੀ, ਪਿ੍ੰਸਦਾਨੀ, ਕਿਰਨਦੀਪ ਸਿੰਘ ਦਾਨੀ ਯੂਐਸਏ, ਮੋਹਣ ਸਿੰਘ ਪੰਚਾ ਕਮਲਜੀਤ ਕੌਰ ਪੰਚ, ਸਾਧੂ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਰਾਜਾ ਸਾਹਿਬ, ਅਮਰੀਕ ਸਿੰਘ ਢੇਸੀ, ਬਲਵੀਰ ਸਿੰਘ ਯੂ. ਕੇ., ਹਰਦੀਪ ਸਿੰਘ ਬੰਧੂ, ਜਰਨੈਲ ਸਿੰਘ ਪੱਪੂ, ਹਰਜਾਪ ਸਿੰਘ, ਗਿਆਨੀ ਇੰਦਰਜੀਤ ਸਿੰਘ, ਰਣਜੀਤ ਸਿੰਘ, ਹਰਦੇਵ ਸਿੰਘ ਚੱਕੀ ਵਾਲੇ, ਮਾਸਟਰ ਹਰਚਰਨਜੀਤ ਸਿੰਘ, ਦੀਦਾਰ ਸਿੰਘ, ਇੰਦਰਜੀਤ ਸਿੰਘ ਭੋਲਾ, ਇਕਬਾਲ ਸਿੰਘ ਚੋਹੜ, ਰਣਜੀਤ ਸਿੰਘ, ਕਾਕਾ ਟੋਨੀ ਵੈਲਡਿੰਗ ਵਰਕਰਸ, ਦਰਸ਼ਨ ਸਿੰਘ, ਰਾਜਗੁਰੂ, ਰਮੇਸ਼ ਪਾਬਲਾ, ਪਰਮਜੀਤ ਸਿੰਘ ਅੰਨਿਆਂ ਦਾ, ਸੁਰਜੀਤ ਸਿੰਘ ਬਡਵਾਲ, ਅਵਤਾਰ ਸਿੰਘ ਅੰਨਿਆਂ ਦਾ, ਤਲਜਿੰਦਰ ਸਿੰਘ ਪਾਬਲਾ ਆਦਿ ਹਾਜ਼ਰ ਸਨ |