16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦੀਵਾਲੀ ਤੇ ਬੰਦੀ ਛੋੜ ਦਿਵਸ ਰਾਹੋਂ 'ਚ ਸ਼ਰਧਾ ਨਾਲ ਮਨਾਇਆ

ਗੁਰਦੁਆਰਾ ਸਾਹਿਬ ਵਿਖੇ ਕੀਤੀ ਹੋਈ ਦੀਪਮਾਲਾ, ਫੁੱਲਾਂ ਦੀਆਂ ਲੜੀਆਂ ਨਾਲ ਸਜਿਆ ਹੋਇਆ ਬਾਜ਼ਾਰ | <br/> 23-10-2025
ਰਾਹੋਂ, 22 ਅਕਤੂਬਰ (ਉਂਕਾਰ ਸਿੰਘ ਰਾਠੋਰ)-ਰੌਸ਼ਨੀ ਦਾ ਤਿਉਹਾਰ ਦੀਵਾਲੀ ਅਤੇ ਬੰਦੀਛੋੜ ਦਿਵਸ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਸਾਂਝੇ ਤੌਰ 'ਤੇ ਮਨਾਇਆ ਜਾਂਦਾ ਹੈ | ਬੰਦੀਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਇਤਿਹਾਸਿਕ ਸ਼ਹਿਰ ਰਾਹੋਂ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਦੀਵਾਲੀ ਅਤੇ ਬੰਦੀਛੋੜ ਦਿਵਸ ਮੌਕੇ ਸ਼ਹਿਰ ਦੇ ਗੁਰਦੁਆਰੇ ਅਤੇ ਮੰਦਰ ਬਹੁਤ ਹੀ ਸੁੱਚਜੇ ਢੰਗ ਨਾਲ ਸਜੇ ਹੋਏ ਸਨ | ਸੰਗਤਾਂ ਵਲੋਂ ਸਵੇਰੇ ਤੜਕੇ ਤੋਂ ਹੀ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਵਿਚ ਨਤਮਸਤਕ ਹੋ ਕੇ ਆਪਣਾ ਜੀਵਨ ਸਫਲ ਬਣਾਇਆ ਗਿਆ | ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਰਾਹੋਂ ਦੇ ਬਾਜ਼ਾਰਾਂ, ਮੇਨ ਰੋਡ, ਗਲੀਆਂ ਅਤੇ ਸੜਕਾਂ 'ਤੇ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ | ਸ਼ਹਿਰ ਅੰਦਰ ਰੌਸ਼ਨੀ ਵਾਲੇ ਦੀਵੇ, ਮਿੱਠਾਈਆਂ, ਬਿਜਲੀ ਲੜੀਆਂ, ਫ਼ਲ ਦੀਆਂ ਦੁਕਾਨਾਂ, ਪਟਾਕਿਆਂ ਦੀਆ ਦੁਕਾਨਾਂ ਤੇ ਤੋਹਫ਼ਿਆਂ ਨਾਲ-ਨਾਲ ਇਸ ਵਾਰ ਫੁੱਲਾਂ ਦੀ ਮਾਰਕੀਟ ਵੀ ਬੇਹੱਦ ਸਜੀ ਹੋਈ ਨਜ਼ਰ ਆ ਰਹੀ ਸੀ | ਇਸ ਮੌਕੇ ਦੁਕਾਨਦਾਰ ਗੌਰਵ ਗਾਬਾ, ਜਤਿੰਦਰ ਸਿੰਘ, ਹਰਜੀਤ ਸਿੰਘ, ਪੰਕਜ ਪੋਪਲੀ, ਗੁਰਦੀਪ ਸਿੰਘ, ਕੁਲਦੀਪ ਸਿੰਘ, ਦਿਲਵਰ ਸਿੰਘ, ਸ਼ੇਰ ਸਿੰਘ, ਗੁਰਸ਼ਰਨ ਸਿੰਘ, ਪਰਮਜੀਤ ਸਿੰਘ, ਸੁਖਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਕਪਿਲ, ਆਸ਼ੂ ਦਿਗਵਾ, ਟੀਨੂੰ ਚੋਪੜਾ, ਸੈਣੀ ਇਲੈਕਟ੍ਰੋਨਿਕਸ ਅਤੇ ਹੋਰ ਦੁਕਾਨਦਾਰਾਂ ਵਲੋਂ ਤਿਉਹਾਰਾਂ ਦੀ ਖੁਸ਼ੀ ਸਾਂਝੀ ਕਰਦਿਆਂ ਸਭਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ |
ਪਿਛਲੀ ਖ਼ਬਰ ਬੰਗਾ 'ਚ ਮਨਾਇਆ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਯਾਦਗਾਰੀ ਸਾਲਾਨਾ ਪੂਜਾ ਉਤਸਵ ਅਗਲੀ ਖ਼ਬਰ ਨਵਜੋਤ ਪੁਰਸਕਾਰ ਲਈ ਪੰਜ ਸ਼ਖ਼ਸੀਅਤਾਂ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।