16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬੰਗਾ 'ਚ ਮਨਾਇਆ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਯਾਦਗਾਰੀ ਸਾਲਾਨਾ ਪੂਜਾ ਉਤਸਵ

ਅਜੀਤ ਡੈਸਕ 23-10-2025
ਬੰਗਾ, 22 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗਿਆਨ ਵਿਗਿਆਨ ਅਤੇ ਸ਼ਿਲਪ ਕਲਾ ਦੇ ਜਨਮਦਾਤਾ ਭਗਵਾਨੀ ਵਿਸ਼ਵਕਰਮਾ ਦੀ ਪਵਿੱਤਰ ਯਾਦ ਨੂੰ ਸਮਰਪਿਤ 28ਵਾਂ ਸਾਲਾਨਾ ਪੂਜਾ ਮਹਾਂ ਉਤਸਵ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ ਰੋਡ ਬੰਗਾ ਵਿਖੇ ਵਿਸ਼ਵਕਰਮਾ ਮੰਦਰ ਸਭਾ ਬੰਗਾ ਨਵਾਂਸ਼ਹਿਰ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਧੂਮਧਾਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੰਦਰ ਦੇ ਪੰਡਿਤ ਸ਼ਾਸ਼ਤਰੀ ਮੋਹਿਤ ਸ਼ਰਮਾ ਨੇ ਹਵਨ ਯੱਗ ਦੀ ਰਸਮ ਨਿਭਾਈ | ਉਪਰੰਤ ਵਿਸ਼ਵਕਰਮਾ ਮਹਾਂ ਪੁਰਾਣ ਪਾਠ ਦਾ ਭੋਗ ਪਾਇਆ ਗਿਆ | ਝੰਡੇ ਦੀ ਰਸਮ ਬਲਜੀਤ ਸਿੰਘ ਕਲਸੀ ਨੇ ਅਦਾ ਕੀਤੀ, ਉਪਰੰਤ ਸਟੇਜ ਪ੍ਰੋਗਰਾਮ ਆਰੰਭ ਹੋਇਆ | ਜਿਸ 'ਚ ਭਜਨ ਮੰਡਲੀ ਭਾਨੂੰ ਰੂਹ ਐਂਡ ਪਾਰਟੀ, ਪੂਨਮ ਬਾਲਾ ਐਂਡ ਪਾਰਟੀ, ਜਿੰਮੀ ਯੁਵਰਾਜ ਐਂਡ ਪਾਰਟੀ ਬੰਗਾ ਵਾਲੇ ਅਤੇ ਸਰਬਜੀਤ ਮੱਲਪੁਰੀ ਐਂਡ ਪਾਰਟੀ ਨੇ ਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਸੰਤ ਬਾਬਾ ਭਾਗ ਸਿੰਘ ਨਿਰਮਲ ਆਸ਼ਰਮ ਕੁਟੀਆ ਕਜਲਾ, ਸਵਾਮੀ ਸ਼ੰਕਰਾਨੰਦ ਪਰਬਤ ਪੱਦੀ ਮੱਠ ਵਾਲੀ, ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਹਰਜੋਤ ਕੌਰ ਲੋਹਟੀਆ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ ਨੇ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ, ਜਿਸ ਨਾਲ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ | ਬਾਬਾ ਵਿਸ਼ਵਕਰਮਾ ਜੀ ਨੇ ਸਭ ਨੂੰ ਸੱਚੀ-ਸੁੱਚੀ ਕਿਰਤ ਕਰਨ ਦਾ ਸੰਦੇਸ਼ ਦਿੱਤਾ ਹੈ | ਇਸ ਮੌਕੇ ਪ੍ਰਬੰਧਕਾਂ ਵਲੋਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਸਮੁੱਚੀ ਕਾਰਵਾਈ ਪੰਡਿਤ ਸ਼ਾਮ ਲਾਲ ਆਰੀਆ ਅਤੇ ਰਜੇਸ਼ ਕਲਸੀ ਨੇ ਬਾਖੂਬੀ ਨਿਭਾਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਪ੍ਰਧਾਨ ਬਲਵੀਰ ਸਿੰਘ ਸੰਦਲ, ਰਜੇਸ਼ ਕਲਸੀ, ਲਾਹੌਰੀ ਰਾਮ, ਰਾਜ ਕੁਮਾਰ, ਸੱਤਪਾਲ, ਤਲਵਿੰਦਰ ਪਨੇਸਰ, ਪਰਮਜੀਤ ਸਿਆਣ, ਭੁਪਿੰਦਰ ਸਿੰਘ ਅਟਾਰੀ, ਸੁਰਿੰਦਰ ਸਿੰਘ ਢੀਂਡਸਾ, ਕੁਲਦੀਪ ਸਿੰਘ ਪਾਬਲਾ, ਬਲਵੀਰ ਸਿੰਘ ਪਾਬਲਾ, ਬਲਜਿੰਦਰ ਸਿੰਘ ਸਿਆਣ, ਕਰਨਵੀਰ ਸਿੰਘ ਸਿਆਣ, ਭੁਪਿੰਦਰ ਸਿੰਘ ਸਿਆਣ, ਸੋਮ ਨਾਥ ਜਾਂਗੜਾ, ਕੁਲਵੰਤ ਬੱਬਰ, ਡਾ. ਹਰੀ ਕਿ੍ਸ਼ਨ, ਜਥੇਦਾਰ ਤਰਲੋਕ ਸਿੰਘ ਫਲੋਰਾ, ਲਖਬੀਰ ਸਿੰਘ ਸਰਪੰਚ, ਅਮਰਜੀਤ ਸਿੰਘ ਜੀਂਦੋਵਾਲ, ਨੰਬਰਦਾਰ ਅਮਰੀਕ ਸਿੰਘ, ਨੰਬਰਦਾਰ ਸਵਰਨ ਸਿੰਘ, ਪੰਡਿਤ ਸ਼ਾਮ ਲਾਲ, ਜੋਗਿੰਦਰ ਸਿੰਘ ਕਲਸੀ, ਅਮਰੀਕ ਸਿੰਘ ਸੋਨੀ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਲਾਡੀ, ਮਨਜਿੰਦਰ ਸਿੰਘ, ਹਰਪਾਲ ਸਿੰਘ ਸਿੱਧੂ, ਸਰਬਜੀਤ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਹੀਓ ਦੇ ਸੁੱਕੇ ਛੱਪੜ ਵਿਚ ਖੜ੍ਹੇ ਨਾੜ ਨੂੰ ਲੱਗੀ ਅੱਗ ਅਗਲੀ ਖ਼ਬਰ ਦੀਵਾਲੀ ਤੇ ਬੰਦੀ ਛੋੜ ਦਿਵਸ ਰਾਹੋਂ 'ਚ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।