27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਡਾਇਆ ਖਾਦ ਨਾ ਮਿਲਣ ਕਾਰਨ ਕਿਸਾਨ ਹੋ ਰਹੇ ਪ੍ਰੇਸ਼ਾਨ

ਅਜੀਤ ਡੈਸਕ 24-10-2025
ਮਜਾਰੀ/ਸਾਹਿਬਾ, 23 ਅਕਤੂਬਰ (ਨਿਰਮਲਜੀਤ ਸਿੰਘ ਚਾਹਲ) - ਬਲਾਚੌਰ ਤਹਿਸੀਲ ਵਿੱਚ ਕਿਤੇ ਵੀ ਡਾਇਆ ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ | ਇਸ ਖੇਤਰ ਦਾ ਵੱਡਾ ਰਕਬਾ ਪਾਪੂਲਰ ਦੇ ਦਰੱਖਤਾਂ ਹੇਠ ਆ ਚੁੱਕਾ ਹੈ | ਪਿਛਲੇ ਦਿਨੀ ਬਾਰਸ਼ ਹੋਣ ਕਾਰਨ ਬਹੁਤੇ ਕਿਸਾਨ ਮੀਂਹ ਦੀ ਗਿੱਲ ਨੂੰ ਸਾਂਭ ਕੇ ਹੀ ਕਣਕ ਬੀਜ ਰਹੇ ਹਨ | ਵੈਸੇ ਵੀ ਪਾਪੂਲਰਾਂ 'ਚ ਠੰਢ ਨਾਲ ਪੱਤੇ ਡਿੱਗਣ ਤੋਂ ਪਹਿਲਾਂ ਹੀ ਕਿਸਾਨ ਦੋ ਹਫ਼ਤੇ ਅਗੇਤੀ ਕਣਕ ਬੀਜ ਦਿੰਦੇ ਹਨ | ਇਸ ਵੇਲੇ ਕਣਕ ਦੀ ਬਿਜਾਈ ਚੱਲ ਰਹੀ ਹੈ | ਕਣਕ ਦੀ ਫ਼ਸਲ ਤੇ ਪਾਪੂਲਰਾਂ ਨੂੰ ਡਾਇਆ ਖਾਦ ਦਾ ਕਾਫੀ ਫਾਇਦਾ ਹੁੰਦਾ ਹੈ | ਪਰ ਅਜੇ ਤੱਕ ਕਿਸੇ ਵੀ ਸੁਸਾਇਟੀ ਅਤੇ ਪ੍ਰਾਈਵੇਟ ਦੁਕਾਨਾਂ 'ਤੇ ਡਾਇਆ ਖਾਦ ਨਹੀ ਮਿਲ ਰਹੀ | ਜਿਸ ਕਾਰਨ ਕਿਸਾਨ ਡਾਏ ਦੀ ਘਾਟ ਪੂਰੀ ਕਰਨ ਲਈ ਹੋਰ ਖਾਦਾਂ ਦੀ ਹੀ ਵਰਤੋਂ ਕਰ ਰਹੇ ਹਨ | ਨਵੰਬਰ ਦੇ ਸ਼ੁਰੂ ਤੇ ਪਹਿਲੇ ਹਫਤੇ ਤੋਂ ਝੋਨੇ ਦੇ ਖੇਤਾਂ ਵਿੱਚ ਕਣਕ ਦੀ ਬਿਜਾਈ ਆਮ ਸ਼ੁਰੂ ਹੋਣ ਵਾਲੀ ਹੈ | ਕਿਸਾਨ ਵਾਹ ਵਹਾਈ ਕਰਕੇ ਜਮੀਨਾਂ ਤਿਆਰ ਕਰ ਰਹੇ ਹਨ | ਜੇਕਰ ਕਣਕ ਦੀ ਫ਼ਸਲ ਨੂੰ ਡਾਇਆ ਨਹੀ ਮਿਲਦਾ ਤਾਂ ਕਣਕ ਦਾ ਝਾੜ ਕਾਫੀ ਘੱਟ ਜਾਂਦਾ ਹੈ | ਜਿਸ ਨਾਲ ਠੇਕੇ 'ਤੇ ਜਮੀਨਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਮਹਿੰਗੇ ਠੇਕੇ ਦੇਣ ਤੋਂ ਅਸਮਰੱਥ ਹੋ ਜਾਂਦੇ ਹਨ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾਇਆ ਖਾਦ ਜਲਦੀ ਸੁਸਾਇਟੀਆਂ ਵਿੱਚ ਭੇਜੀ ਜਾਵੇ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਮਜਾਰੀ ਤੋਂ ਖੁਰਦਾਂ ਤੱਕ 18 ਫੁੱਟੀ ਸੜਕ ਦਾ ਹੋਇਆ ਮੰਦੜਾ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।