ਰਾਹੋਂ, 23 ਅਕਤੂਬਰ (ਉਂਕਾਰ ਸਿੰਘ ਰਾਠੋਰ) - ਵਿਸ਼ਵਕਰਮਾ ਮੰਦਰ ਮਾਛੀਵਾੜਾ ਰੋਡ ਰਾਹੋਂ ਵਿਖੇ 48ਵਾਂ ਸਾਲਾਨਾ ਮਹਾਨ ਉਤਸਵ ਅਤੇ 21ਵਾਂ ਖੇਡ ਮੇਲਾ ਸ੍ਰੀ ਵਿਸ਼ਵਕਰਮਾ ਸਭਾ ਵੱਲੋਂ ਇਲਾਕੇ ਅਤੇ ਐਨ.ਆਰ.ਆਈ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਸਵੇਰੇ ਹਵਨ ਅਤੇ ਝੰਡੇ ਦੀ ਰਸਮ ਤੋਂ ਬਾਅਦ ਮਸ਼ਹੂਰ ਕਲਾਕਾਰ ਸੁੱਖਾ ਰਾਮ ਸਰੋਆ ਵੱਲੋਂ ਭਗਵਾਨ ਵਿਸ਼ਵਕਰਮਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਸਟੇਜ ਦਾ ਉਦਘਾਟਨ ਹਲਕਾ ਵਿਧਾਇਕ ਨਵਾਂਸ਼ਹਿਰ ਡਾ. ਨਛੱਤਰ ਪਾਲ ਵਲੋਂ ਕੀਤਾ ਗਿਆ | ਸਟੇਜ ਦੀ ਪ੍ਰਧਾਨਗੀ ਸਾਬਕਾ ਨਗਰ ਕੌਂਸਲ ਪ੍ਰਧਾਨ ਹੇਮੰਤ ਰੰਦੇਵ ਵਲੋਂ ਕੀਤੀ ਗਈ | ਹਰਦੇਵ ਸਿੰਘ ਕਾਹਮਾ ਅਤੇ ਬਰਜਿੰਦਰ ਸਿੰਘ ਹੁਸੈਨਪੁਰ ਉੱਘੇ ਸਮਾਜ ਸੇਵੀ ਸਮਾਗਮ ਦੇ ਮੁੱਖ ਮਹਿਮਾਨ ਸਨ | ਇਸ ਮੌਕੇ ਆਮ ਆਦਮੀ ਪਾਰਟੀ ਦੇ ਐਮ. ਪੀ ਮਾਲਵਿੰਦਰ ਸਿੰਘ ਕੰਗ, ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ, ਸਾਬਕਾ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਸੈਣੀ, ਅਮਰਜੀਤ ਸਿੰਘ, ਮਲਕੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ 21ਵਾਂ ਖੇਡ ਮੇਲਾ ਸ਼ਾਨੋ ਸ਼ੋਕਤ ਨਾਲ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਕਲੱਬਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਜਿਨ੍ਹਾਂ 'ਚ ਸਵ: ਗੁਰਬਖਸ਼ ਸਿੰਘ ਢਿੱਲੋਂ ਫਾਰਮ ਦੀ ਟੀਮ, ਬਾਬਾ ਪ੍ਰੇਮ ਦਾਸ ਕਬੱਡੀ ਕਲੱਬ, ਬਾਬਾ ਜੋਰਾਵਰ ਸਿੰਘ-ਬਾਬਾ ਫਤਿਹ ਸਿੰਘ ਕਲੱਬ ਅਤੇ ਹਾਂ ਹੈਗੇ ਆ ਕਬੱਡੀ ਕਲੱਬ ਨੇ ਹਿੱਸਾ ਲਿਆ | ਜਿਸ 'ਚ ਹਾਂ ਹੈਗੇ ਆ ਕਬੱਡੀ ਕਲੱਬ ਜੋ ਕਿ ਜਸਕਰਨ ਸਿੰਘ, ਸਰਪੰਚ ਬਲਕਰਨ ਸਿੰਘ, ਪ੍ਰਭਜੋਤ ਸਿੰਘ ਭਾਰਟਾ, ਮੱਲਪੁਰੀਆ, ਕਾਹਲੋਂ ਵਾਲਿਆਂ ਦੀ ਟੀਮ ਨੇ 71000 ਦੀ ਰਾਸ਼ੀ ਅਤੇ ਟਰਾਫੀ ਦਾ ਪਹਿਲਾ ਇਨਾਮ ਹਾਸਲ ਕੀਤਾ | ਜੋ ਕੇ ਆਤਮਾ ਸਿੰਘ ਜਿੰਦੋਵਾਲ, ਬਲਵੀਰ ਸਿੰਘ ਗਿੱਲ, ਮਨਵੀਰ ਸਿੰਘ ਪਰਮਾਰ ਵਲੋਂ ਦਿੱਤਾ ਗਿਆ ਅਤੇ ਦੂਸਰਾ ਇਨਾਮ 51000 ਦੀ ਨਕਦ ਰਾਸ਼ੀ ਅਤੇ ਟਰਾਫੀ ਸਵ: ਗੁਰਬਖਸ਼ ਸਿੰਘ ਢਿੱਲੋਂ ਫਾਰਮ ਦੀ ਟੀਮ ਹਿੱਸੇ ਆਇਆ ਜੋ ਕੇ ਅਵਤਾਰ ਸਿੰਘ ਪਾਹਵਾ ਸੈਨੇਟਰੀ ਪਾਈਪ ਸਟੋਰ ਵਾਲਿਆਂ ਵਲੋਂ ਦਿੱਤਾ ਗਿਆ | ਇਸ ਮੌਕੇ ਬੈਸਟ ਰੇਡਰ ਨੂੰ 51 ਹਜ਼ਾਰ ਦਾ ਇਨਾਮ ਤੀਰਥ ਸਿੰਘ ਢਿੱਲੋਂ ਯੂ. ਕੇ ਅਤੇ ਬੈਸਟ ਜਾਫੀ ਨੂੰ 51000 ਦਾ ਇਨਾਮ ਜਸਕਰਨ ਸਿੰਘ ਪੂੰਨੀ ਯੂ. ਐੱਸ. ਏ ਵਲੋਂ ਦਿੱਤਾ ਗਿਆ | ਇਸ ਮੌਕੇ ਪਿੰਡ ਪੱਧਰ 'ਤੇ ਰਾਹੋਂ ਦੀ ਟੀਮ ਪਹਿਲੇ ਅਤੇ ਜੱਬੋਵਾਲ ਦੀ ਟੀਮ ਦੂਸਰੇ ਸਥਾਨ 'ਤੇ ਰਹੀ | ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਟੋਰੰਟੋ ਜੋਗਾ ਸਿੰਘ ਕੰਗ, ਬਲਿਹਾਰ ਸਿੰਘ, ਗਗਨਦੀਪ ਟੋਰੰਟੋ ਵਾਲਿਆਂ ਵਲੋਂ ਖਿਡਾਰੀਆਂ ਦੀਆਂ ਟੀਮਾਂ ਨੂੰ ਫਰੂਟ ਦੀਆਂ ਟੋਕਰੀਆਂ ਭੇਟ ਕੀਤੀਆਂ ਗਈਆਂ | ਮੇਜਰ ਹਿੰਦੋਸਤਾਨੀ ਵਲੋਂ ਬੁਲਿਟ ਮੋਟਰਸਾਈਕਲ 'ਤੇ ਆਪਣਾ ਪ੍ਰਦਰਸ਼ਨ ਕੀਤਾ | ਇਸ 'ਚ ਮਨਜੀਤ ਸਿੰਘ ਕੰਗ, ਕਰਮਦੀਨ ਚੱਕ ਸਾਬੂ, ਬਲਵੀਰ ਰੈਲਮਾਜਰਾ ਵਲੋਂ ਕੁਮੈਂਟਰੀ ਦੀ ਸੇਵਾ ਨਿਭਾਈ ਗਈ | ਮੇਲੇ ਦਾ ਸਾਰਾ ਲਾਈਵ ਪ੍ਰੋਗਰਾਮ ਬਬਲਾ ਸਟੂਡੀਓ ਰਾਹੋਂ ਵਲੋਂ ਲਾਈਵ ਦਿਖਾਇਆ ਗਿਆ | ਇਸ ਮੌਕੇ ਸਾਰੇ ਖਿਡਾਰੀਆਂ ਅਤੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਐਡਵੋਕੇਟ ਅਜੀਤ ਸਿੰਘ ਸਿਆਣ, ਚੇਅਰਮੈਨ ਗੁਰਨਾਮ ਸਿੰਘ ਸੈਣੀ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮੋਹਨ ਲਾਲ ਜਾਂਗੜਾ, ਕਮਲ ਜਾਂਗੜਾ, ਡਾ. ਬੀ. ਕੇ, ਸਤਪਾਲ ਭੋਗਲ, ਸਾਬਕਾ ਪ੍ਰਧਾਨ ਧਰਮਪਾਲ ਬੰਗੜ, ਸ਼ਿੰਗਾਰਾ ਰਾਮ ਪ੍ਰਧਾਨ, ਮਨਜੀਤ ਸਿੰਘ ਮੰਗੀ, ਗੁਰਨਾਮ ਸਿੰਘ, ਸਰਪੰਚ ਬਲਕਰਨ ਸਿੰਘ, ਜਸਕਰਨ ਸਿੰਘ ਕਾਹਲੋਂ, ਦਿਲਵਰ ਸਿੰਘ ਕਾਹਲੋਂ, ਦਵਿੰਦਰ ਜਾਂਗੜਾ ਐਮ. ਸੀ, ਨਰਿੰਦਰ ਸਿੰਘ ਚਾਹਲ, ਅਵਤਾਰ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਤਰਸੇਮ ਚੁੰਬਰ, ਮਨਦੀਪ ਰਾਣਾ, ਪ੍ਰਭਜੋਤ ਸਿੰਘ ਭਾਰਟਾ, ਪਰਮਜੀਤ ਸਿੰਘ ਮਾਨ, ਪਰਗਣ ਸਿੰਘ, ਪਰਦੀਪ ਸਿੰਘ, ਪੰਮਾ ਜਾਂਗੜਾ, ਗੁਰਵਿੰਦਰ ਸਿੰਘ ਘੁੰਮਣ ਅਤੇ ਹੋਰ ਸਤਿਕਾਰਯੋਗ ਸਖਸ਼ੀਅਤਾਂ ਹਾਜ਼ਰ ਸਨ |