ਪੋਜੇਵਾਲ ਸਰਾਂ, 23 ਅਕਤੂਬਰ (ਬੂਥਗੜ੍ਹੀਆ, ਹਰਮੇਲ ਸਹੂੰਗੜਾ) - ਥਾਣਾ ਪੋਜੇਵਾਲ ਮੁਖੀ ਐਸ.ਆਈ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫਸਰ ਥਾਣਾ ਪੋਜੇਵਾਲ ਤੇ ਚੌਂਕੀ ਇੰਚਾਰਜ ਸੜੋਆ ਏ. ਐਸ. ਆਈ ਗਗਨਦੀਪ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਬ੍ਰਾਏ ਗਸ਼ਤ ਬਾ ਜਾਂਚ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਗਸ਼ਤ ਕਰ ਰਹੇ ਸੀ ਤਾਂ ਦੌਰਾਨੇ ਗਸ਼ਤ ਪੁਲਿਸ ਪਾਰਟੀ ਵਲੋਂ ਜਸਪਾਲ ਕੁਮਾਰ ਉਰਫ ਪਾਲੀ ਪੁੱਤਰ ਹੰਸ ਰਾਜ ਵਾਸੀ ਘਮੋਰ ਥਾਣਾ ਸਿਟੀ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਨਸ਼ਾ ਕਰਦਿਆਂ ਕਾਬੂ ਕਰਕੇ ਪੋਜੇਵਾਲ ਵਿਖੇ ਮੁਕੱਦਮਾ ਦਰਜ ਕਰਕੇ ਮੁਢੱਲੀ ਤਫਤੀਸ਼ ਅਮਲ 'ਚ ਲਿਆਂਦੇ ਗਏ ਕਥਿਤ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ |