ਸੜੋਆ, 23 ਅਕਤੂਬਰ (ਹਰਮੇਲ ਸਹੂੰਗੜਾ)-ਵਿਧਾਨ ਸਭਾ ਹਲਕਾ ਬਲਾਚੌਰ ਦੀਆਂ ਲਿੰਕ ਸੜਕਾਂ ਦੀ ਹਾਲਤ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ | ਮੀਂਹ ਕਰਕੇ ਟੁੱਟੀਆਂ ਸੜਕਾਂ ਦੀ ਹਾਲਤ ਇੰਨੀ ਵਿਗੜ ਚੁੱਕੀ ਹੈ ਕਿ ਰਾਹਗੀਰ ਲੰਘਣ ਤੋਂ ਪਰੇਸ਼ਾਨ ਹੋ ਰਹੇ ਹਨ | ਇਸੇ ਤਰ੍ਹਾਂ ਦੀ ਇੱਕ ਸੜਕ ਪਿੰਡ ਪੈਲੀ ਤੋਂ ਅਟਾਲ ਮਜਾਰਾ ਨੂੰ ਜਾਣ ਵਾਲੀ ਲਿੰਕ ਸੜਕ ਤਕਰੀਬਨ ਚਾਰ ਮਹੀਨੇ ਪਹਿਲਾਂ ਠੇਕੇਦਾਰ ਵੱਲੋਂ ਸੜਕ 'ਤੇ ਪੱਥਰ ਪਾਇਆ ਗਿਆ ਸੀ, ਪੱਥਰ ਲੋਕਾਂ ਲਈ ਬਹੁਤ ਵੱਡੀ ਮੁਸੀਬਤ ਬਣ ਗਿਆ ਹੈ | ਆਲੇ-ਦੁਆਲੇ ਦੇ ਪਿੰਡਾਂ ਦੇ ਰਾਹਗੀਰਾਂ ਨੇ ਦੱਸਿਆ ਕਿ ਸੜਕ 'ਤੇ ਖਿਲਰਿਆ ਹੋਇਆ ਪੱਥਰ ਸਾਈਕਲ ਮੋਟਰਸਾਈਕਲ ਆਦਿ ਗੱਡੀਆਂ ਲਈ ਲੰਘਣਾ ਮੁਸ਼ਕਿਲ ਹੋ ਰਿਹਾ, ਪਿਛਲੇ ਦਿਨੀਂ ਗੱਡੀ ਦੇ ਨਾਲ ਪੱਥਰ ਉੱਛਲ ਕੇ ਇੱਕ ਵਿਅਕਤੀ ਦੇ ਸਿਰ ਵਿੱਚ ਵੱਜਣ ਕਰਕੇ ਉਹ ਕਾਫੀ ਗੰਭੀਰ ਜਖ਼ਮੀ ਹੋ ਗਿਆ ਸੀ | ਪਿੰਡ ਦੇ ਵਸਨੀਕਾਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਠੇਕੇਦਾਰ ਵਲੋਂ ਸੜਕ 'ਤੇ ਪੱਥਰ ਪਾ ਕੇ ਮੁੜ ਕੇ ਸਾਰ ਨਹੀਂ ਲਈ ਅਤੇ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਉੱਤੇ ਪ੍ਰੀਮਿਕਸ ਜਲਦੀ ਤੋਂ ਜਲਦੀ ਪਾਉਣ ਦੀ ਪਹਿਲ ਕੀਤੀ ਜਾਵੇ |