27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਮੂਮ ਗੋਤਰ ਸਤੀਆਂ ਦੇ ਸਾਲਾਨਾ ਮੇਲੇ 'ਤੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ

ਅਜੀਤ ਡੈਸਕ 24-10-2025
ਕਾਠਗੜ੍ਹ, 23 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੂਮ ਗੋਤਰ ਸਤੀਆਂ ਅਤੇ ਬਾਬਾ ਬਾਲਾ ਜੀ ਦਾ ਸਾਲਾਨਾ ਮੇਲਾ ਪਿੰਡ ਬੇਹਰੜੀ ਵਿਖੇ ਸਮੂਹ ਮੂਮ ਗੋਤਰ ਦੇ ਪਰਿਵਾਰਾਂ ਵੱਲੋਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਸਬੰਧ ਵਿੱਚ ਸਭ ਤੋਂ ਪਹਿਲਾਂ ਸਤੀ ਮਾਤਾ ਦੇ ਚੁਨਰੀ ਚੜ੍ਹਾਈ ਗਈ ਅਤੇ ਫਿਰ ਵਿਧੀ ਪੂਰਵਕ ਹਵਨ ਪੂਜਾ ਕਰਵਾਏ ਜਾਣ ਉਪਰੰਤ ਸਤੀ ਮਾਤਾ ਅਤੇ ਬਾਬਾ ਬਾਲਾ ਜੀ ਦੇ ਅਸਥਾਨ 'ਤੇ ਝੰਡਾ ਚੜ੍ਹਾਇਆ ਗਿਆ | ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਇਲਾਵਾ ਰਾਜਸਥਾਨ ਤੇ ਹਰਿਆਣਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਤੀ ਮਾਤਾ ਅਤੇ ਬਾਬਾ ਬਾਲਾ ਜੀ ਦੇ ਅਸਥਾਨ 'ਤੇ ਮੱਥਾ ਟੇਕਿਆ ਅਤੇ ਚਿਰਾਗ਼ ਰੌਸ਼ਨ ਕੀਤੇ | ਜਿਨ੍ਹਾਂ ਪਰਿਵਾਰਾਂ ਦੀਆਂ ਮੰਨਤਾਂ ਪੂਰੀਆਂ ਹੋਈਆਂ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਪੂਜਾ ਕੀਤੀ | ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰ ਵੀ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਕਰਵਾਏ ਬਾਲ ਗਿਆਨ ਕੁਇਜ਼ ਮੁਕਾਬਲੇ ਅਗਲੀ ਖ਼ਬਰ ਪ੍ਰਸ਼ਾਸਨ ਦੀਆਂ ਹਦਾਇਤਾਂ ਮਹਿਜ਼ ਇਕ ਖਾਨਾਪੂਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।