ਪ੍ਰਸ਼ਾਸਨ ਦੀਆਂ ਹਦਾਇਤਾਂ ਮਹਿਜ਼ ਇਕ ਖਾਨਾਪੂਰਤੀ
ਅਜੀਤ ਡੈਸਕ
24-10-2025
ਬਲਾਚੌਰ, 23 ਅਕਤੂਬਰ (ਨਰੇਸ਼ ਧੌਲ)-ਪਿਛਲੇ ਲੰਬੇ ਸਮੇਂ ਤੋਂ ਆਏ ਦੀਵਾਲੀ ਦੇ ਤਿਉਹਾਰ ਮੌਕੇ ਪ੍ਰਸ਼ਾਸਨ ਵੱਲੋਂ ਪਟਾਕੇ ਲਗਾਉਣ ਲਈ ਜਗ੍ਹਾ ਨਿਰਧਾਰਿਤ ਕੀਤੀ ਜਾਂਦੀ ਹੈ, ਜਿਸ ਦੇ ਮੱਦੇਨਜ਼ਰ ਇਸ ਵਾਰ ਵੀ ਬਲਾਚੌਰ ਸ਼ਹਿਰ ਵਿਖੇ ਦਸਹਿਰਾ ਗਰਾੳਾੂਡ ਨਿਰਧਾਰਿਤ ਕੀਤਾ ਗਿਆ ਸੀ | ਪ੍ਰੰਤੂ ਇਹ ਹੁਕਮ ਸਿਰਫ਼ ਖਾਨਾਪੂਰਤੀ ਜੋਗੇ ਹੀ ਰਹਿ ਜਾਂਦੇ ਹਨ | ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਨਿਰਧਾਰਿਤ ਕੀਤੀ ਗਈ ਦੁਸਹਿਰੇ ਵਾਲੀ ਗਰਾਉਂਡ ਦੀ ਬਜਾਏ ਬਗੈਰ ਮਨਜ਼ੂਰੀ ਲਿਆ ਬਾਜ਼ਾਰ 'ਚ ਸ਼ਰੇਆਮ ਆਰਜ਼ੀ ਤੌਰ 'ਤੇ ਦੁਕਾਨਾਂ ਲਗਾ ਕੇ ਪਟਾਕੇ ਵੇਚੇ ਗਏ | ਇਸ ਤੋਂ ਇਲਾਵਾ ਪਟਾਕੇ ਵੇਚਣ ਦੇ ਲਾਇਸੈਂਸ ਭਾਵੇਂ ਕੁੱਝ ਕੁ ਦੁਕਾਨਦਾਰਾਂ ਨੂੰ ਦਿੱਤੇ ਜਾਂਦੇ ਹਨ ਪ੍ਰੰਤੂ ਬਾਜ਼ਾਰ ਵਿੱਚ ਹਰ ਦੂਜੀ ਚੌਥੀ ਦੁਕਾਨ ਦੇ ਅੱਗੇ ਪਟਾਕਿਆਂ ਦੀ ਫੜੀਆਂ ਲੱਗੀਆਂ ਆਮ ਹੀ ਵੇਖੀਆਂ ਜਾ ਸਕਦੀਆਂ ਸਨ |