27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਿੱਖ ਮਿਸ਼ਨਰੀ ਕਾਲਜ ਵਲੋਂ ਲਈ ਜਾ ਰਹੀ ਧਾਰਮਿਕ ਪ੍ਰੀਖਿਆ ਦੇ ਪ੍ਰਬੰਧ ਮੁਕੰਮਲ

ਅਜੀਤ ਡੈਸਕ 24-10-2025
ਜਾਡਲਾ, 23 ਅਕਤੂਬਰ (ਪ੍ਰਭਜੋਤ ਸਿੰਘ ਸ਼ੇਖੂਪੁਰੀ) - ਸਿੱਖ ਮਿਸ਼ਨਰੀ ਕਾਲਜ ਰਜਿ: ਲੁਧਿਆਣਾ ਵਲੋਂ ਨੌਜਵਾਨਾਂ ਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੋੜਨ, ਧਾਰਮਿਕ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਲਈ ਹਰ ਸਾਲ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ | ਇਸ ਵਾਰ ਇਹ ਪ੍ਰੀਖਿਆ 25 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਵੱਖ-ਵੱਖ ਸਕੂਲਾਂ ਅਤੇ ਕਾਲਜਾਂ 'ਚ ਹੋ ਰਹੀ ਹੈ ਜਿਸ ਵਿੱਚ ਦੇਸ਼ ਭਰ ਵਿੱਚੋਂ 90,000 ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਹਨ | ਜ਼ੋਨ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਲ ਲੰਗੜੋਆ, ਬਸਿਆਲਾ, ਜੱਸੋਮਜਾਰਾ, ਲਸਾੜਾ, ਬਲਾਚੌਰ, ਗੜ੍ਹਸ਼ੰਕਰ ਅਤੇ ਨਵਾਂਸ਼ਹਿਰ ਦੇ ਵੱਖ-ਵੱਖ ਸਕੂਲਾਂ/ਕਾਲਜਾਂ ਦੇ 2850 ਤੋਂ ਵੱਧ ਵਿਦਿਆਰਥੀ ਧਾਰਮਿਕ ਪ੍ਰੀਖਿਆ 'ਚ ਅਪੀਅਰ ਹੋ ਰਹੇ ਹਨ | ਧਾਰਮਿਕ ਪ੍ਰੀਖਿਆ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਿੱਖ ਮਿਸ਼ਨਰੀ ਕਾਲਜ ਜੋਨ ਨਵਾਂਸ਼ਹਿਰ ਦੇ ਵੀਰਾਂ-ਭੈਣਾਂ ਦੀ ਅਹਿਮ ਮੀਟਿੰਗ 'ਸਰਦਾਰ ਐਸੋਸੀਏਟ' ਮਾਡਲ ਟਾਊਨ ਕੁਲਾਮ ਰੋਡ ਨਵਾਂਸ਼ਹਿਰ ਵਿਖੇ ਹੋਈ | ਸਿੱਖ ਮਿਸ਼ਨਰੀ ਕਾਲਜ ਜ਼ੋਨ ਨਵਾਂਸ਼ਹਿਰ ਦੇ ਜੋਨਲ ਇੰਚਾਰਜ ਸੁਪ੍ਰੀਟੈਂਡੈਂਟ ਪਰਮਿੰਦਰ ਸਿੰਘ ਨਵਾਂਸ਼ਹਿਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਧਾਰਮਿਕ ਪ੍ਰੀਖਿਆ ਸਬੰਧੀ ਵੱਖ-ਵੱਖ ਸਕੂਲਾਂ ਲਈ ਸੈਂਟਰ ਸੁਪ੍ਰੀਟੈਂਡੈਂਟ ਅਤੇ ਸੁਪਰਵਾਈਜ਼ਰ ਦੀ ਸੇਵਾ ਲਈ ਪੰਥ ਦਰਦੀ ਵੀਰਾਂ-ਭੈਣਾਂ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ, ਪਿ੍ੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਸਾਹਿਬਾਨ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਧਾਰਮਿਕ ਪ੍ਰੀਖਿਆ ਲਈ ਦਾਖਲਾ ਫਾਰਮ ਭਰਵਾਏ ਹੋਏ ਹਨ, ਉਨ੍ਹਾਂ ਦੇ ਰੋਲ ਨੰਬਰ ਹੈੱਡ ਆਫਿਸ ਵਲੋਂ ਜਾਰੀ ਕੀਤੇ ਜਾ ਚੁੱਕੇ ਹਨ | ਉਹ ਆਪਣੇ ਬੱਚਿਆਂ ਨੂੰ ਧਾਰਮਿਕ ਪ੍ਰੀਖਿਆ ਵਿੱਚ ਹਰ ਹਾਲਤ ਵਿੱਚ ਅਪੀਅਰ ਕਰਵਾਉਣ | ਇਸ ਨਾਲ ਜਿਥੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੁੜਨ ਦਾ ਮੌਕਾ ਪ੍ਰਦਾਨ ਹੁੰਦਾ ਉੱਥੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਅੱਵਲ ਵਿਦਿਆਰਥੀਆਂ ਨੂੰ ਨਕਦ ਇਨਾਮ, ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਜਾਣਗੇ | ਇਸ ਮੌਕੇ ਇੰਜ: ਜੋਗਾ ਸਿੰਘ ਐਸ. ਡੀ. ਓ, ਇੰਜ: ਗੁਰਮੁੱਖ ਸਿੰਘ ਲੰਗੜੋਆ, ਜੇ. ਪੀ ਸਿੰਘ ਗੜ੍ਹਸ਼ੰਕਰ, ਮਾਸਟਰ ਕਰਤਾਰ ਸਿੰਘ ਬਗਵਾਈ, ਅਮਰੀਕ ਸਿੰਘ ਲਸਾੜਾ, ਸਤਨਾਮ ਸਿੰਘ ਲਸਾੜਾ, ਮਾਸਟਰ ਗੁਰਦੀਸ਼ ਸਿੰਘ ਨਵਾਂਸ਼ਹਿਰ, ਰਣਦੀਪ ਸਿੰਘ ਬਸਿਆਲਾ, ਪ੍ਰੋ. ਮਨਜੀਤ ਕੌਰ ਨਵਾਂਸ਼ਹਿਰ ਆਦਿ ਹਾਜ਼ਰ ਹੋਏ |
ਪਿਛਲੀ ਖ਼ਬਰ ਕਿਸਾਨਾਂ ਨੂੰ ਮੁਹੱਈਆ ਨਹੀਂ ਕਰਵਾਈ ਜਾ ਰਹੀ ਮਸ਼ਨੀਰੀ ਉਲਟਾ ਕਿਸਾਨਾਂ ਉਪਰ ਦਰਜ ਕੀਤੇ ਜਾ ਰਹੇ ਕੇਸ- ਜਥੇਦਾਰ ਪੱਖੋਕੇ... ਅਗਲੀ ਖ਼ਬਰ ਮਹੰਤ ਪੂਰਨ ਦਾਸ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਟੂਰਨਾਮੈਂਟ 26 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।