03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰੂ ਘਰ 'ਚ ਕੀਤੀ ਗਈ ਸੇਵਾ ਤੇ ਦਿੱਤਾ ਗਿਆ ਦਾਨ ਕਦੇ ਵੀ ਵਿਅਰਥ ਨਹੀਂ ਜਾਂਦਾ- ਅਚਾਰੀਆ ਨਮਰਤਾ ਨੰਦ <br/>

ਅਜੀਤ ਡੈਸਕ 05-11-2025
ਬਲਾਚੌਰ, 4 ਨਵੰਬਰ (ਨਰੇਸ਼ ਧੌਲ)-ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ ਦੀ ਧਰਤੀ ਕੈਨੇਡਾ ਵਿਖੇ ਸਮੇਤ ਪਰਿਵਾਰਾਂ ਵਸਦੇ ਸਵਰਗਵਾਸੀ ਚੌਧਰੀ ਹੰਸ ਰਾਜ ਚੌਹਾਨ ਦੇ ਹੋਣਹਾਰ ਸਪੁੱਤਰਾਂ ਵਲੋਂ ਕੀਤੀ ਗਈ ਵਿਸ਼ੇਸ਼ ਵਿੱਤੀ ਸਹਾਇਤਾ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਪਾਏ ਗਏ ਯੋਗਦਾਨ ਸਦਕਾ ਕੁਟੀਆ ਸਾਹਿਬ ਪਿੰਡ ਜੀਤਪੁਰ ਭੱਦੀ ਵਿਖੇ ਸਤਿਸੰਗ ਹਾਲ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਜਿਸ ਦਾ ਨੀਂਹ ਪੱਥਰ ਕੁਟੀਆ ਸਾਹਿਬ ਦੇ ਮੌਜੂਦਾ ਸੰਚਾਲਕ ਅਚਾਰੀਆ ਨਮਰਤਾ ਨੰਦ ਮਹਾਰਾਜ ਵੱਲੋਂ ਸੰਗਤਾਂ ਦੀ ਹਾਜ਼ਰੀ 'ਚ ਰੱਖਿਆ ਗਿਆ | ਉਨ੍ਹਾਂ ਪ੍ਰਵਚਨ ਕਰਦਿਆਂ ਹੋਇਆਂ ਕਿਹਾ ਕਿ ਗੁਰੂ ਘਰ 'ਚ ਕੀਤੀ ਗਈ ਸੇਵਾ ਅਤੇ ਦਿੱਤਾ ਗਿਆ ਦਾਨ ਕਦੇ ਵੀ ਵਿਅਰਥਾ ਨਹੀਂ ਜਾਂਦਾ | ਉਨ੍ਹਾਂ ਕੈਨੇਡਾ ਵਸਦੇ ਚੌਹਾਨ ਪਰਿਵਾਰ ਅਤੇ ਸਮੂਹ ਪਿੰਡ ਵਾਸੀਆਂ ਨੂੰ ਸਤਿਗੁਰਾਂ ਵਲੋਂ ਅਸ਼ੀਰਵਾਦ ਅਤੇ ਆਪਣੇ ਵਲੋਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ | ਉਨ੍ਹਾਂ ਕਿਹਾ ਕਿ ਜੀਤਪੁਰ ਵਾਸੀ ਸਤਿਗੁਰਾਂ ਪ੍ਰਤੀ ਬੜੀ ਸ਼ਰਧਾ ਤੇ ਸਤਿਕਾਰ ਰੱਖਦੇ ਹਨ ਮੈਂ ਸਮੁੱਚੇ ਪਿੰਡ ਵਾਸੀਆਂ ਦੀ ਚੜ੍ਹਦੀ ਕਲਾ ਲਈ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਦਾ ਹਾਂ | ਇਸ ਤੋਂ ਪਹਿਲਾਂ ਕੁਟੀਆ ਸਾਹਿਬ ਪਹੁੰਚਣ 'ਤੇ ਸਮੂਹ ਸੰਗਤਾਂ ਵੱਲੋਂ ਅਚਾਰੀਆ ਨਮਰਤਾ ਨੰਦ ਦਾ ਨਿੱਘਾ ਸਵਾਗਤ ਕੀਤਾ ਗਿਆ | ਬੀਬੀਆਂ, ਭੈਣਾਂ ਅਤੇ ਮਾਤਾਵਾਂ ਵੱਲੋਂ ਸੁੰਦਰ ਸ਼ਬਦ ਗਾਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ | ਇਸ ਹਾਲ ਨੂੰ ਬਣਾਉਣ ਦੀ ਜਿੰਮੇਵਾਰੀ ਮਿਸਤਰੀ ਰਵਿੰਦਰ ਸਿੰਘ ਪੈਲੀ ਵਾਲਿਆਂ ਨੂੰ ਸੌਂਪੀ ਗਈ | ਇਸ ਮੌਕੇ ਸਮੂਹ ਨਗਰ ਨਿਵਾਸੀ ਅਤੇ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਹੈਡੋਂ ਬੇਟ 'ਚ ਫ਼ੰਡਾਂ ਦੀ ਘਾਟ ਕਾਰਨ ਗਲੀ ਦਾ ਕੰਮ ਅੱਧ-ਵਿਚਾਲੇ ਰੁਕਿਆ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਨੇ ਬਿਜਲੀ ਬਿੱਲ ਤਰੁੰਤ ਰੱਦ ਕਰਨ ਲਈ ਦਿੱਤਾ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।