05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਿੰਡ ਸ਼ਹਾਬਪੁਰ ਵਿਖੇ ਸਿਆਸੀ ਕਾਨਫਰੰਸ 20 ਨੂੰ - ਨਿਰਮਲ ਸਿੰਘ ਜੰਡੀ <br/>

ਅਜੀਤ ਡੈਸਕ 05-11-2025
ਕਾਠਗੜ੍ਹ, 4 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੀ ਮੀਟਿੰਗ ਹਰੀਸ਼ ਨੱਥਾਨੰਗਲ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ 20 ਨਵੰਬਰ ਨੂੰ ਪਿੰਡ ਸ਼ਹਾਬਪੁਰ ਵਿਖੇ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਜੰਡੀ ਨੇ ਕਿਹਾ ਕਿ ਸ਼ਹੀਦ ਮਾ. ਗਿਆਨ ਸਿੰਘ ਸੰਘਾ ਦੀ ਬਰਸੀ ਅਜਿਹੇ ਮੌਕੇ ਮਨਾ ਰਹੇ ਹਾਂ ਜਦੋਂ ਦੇਸ਼ ਦੇ ਮਿਹਨਤਕਸ਼ ਲੋਕਾਂ 'ਤੇ ਹਮਲੇ ਤੇਜ਼ ਹੋ ਰਹੇ ਹਨ, ਦੇਸ਼ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜਰ ਰਿਹਾ ਹੈ | ਲੋਕਾਂ ਦੇ ਜਮਹੂਰੀ ਹੱਕ ਖ਼ਤਮ ਕੀਤੇ ਜਾ ਰਹੇ ਹਨ | ਪੱਤਰਕਾਰਾ ਭਾਈਚਾਰੇ ਤੇ ਬੁਧੀਜੀਵੀਆਂ ਦੀ ਆਵਾਜ਼ ਨੂੰ ਜਬਰੀ ਦਬਾਇਆ ਜਾ ਰਿਹਾ ਹੈ | ਨਵੀਂ ਵਿੱਦਿਅਕ ਨੀਤੀ ਲਿਆ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ | ਮਹਿੰਗਾਈ ਵਿਚ ਲਗਾਤਾਰ ਵਾਧਾ ਕਰ ਕੇ ਗਰੀਬ ਨੂੰ ਲੁੱਟਿਆ ਜਾ ਰਿਹਾ ਹੈ | ਉਨ੍ਹਾਂ ਅਪੀਲ ਕੀਤੀ 20 ਨਵੰਬਰ ਨੂੰ ਕੰਮ ਕਾਰ ਬੰਦ ਕਰਕੇ ਕਾਫਲੇ ਸਮੇਤ ਸ਼ਹਾਬਪੁਰ ਪਹੁੰਚਣ ਦੀ ਕਿ੍ਪਾਲਤਾ ਕਰੋ | ਇਸ ਮੌਕੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ | ਇਸ ਮੌਕੇ ਹਰੀਸ਼ ਨੱਥਾਨੰਗਲ, ਬਲਵੀਰ ਕੁਮਾਰ, ਸਤੀਸ਼ ਕੁਮਾਰ, ਅਵਤਾਰ ਸਿੰਘ ਠੇਕੇਦਾਰ, ਮਦਨ ਠੇਕੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਚਿੰਤਾਜਨਕ-ਐਡਵੋਕੇਟ ਰਾਜਵਿੰਦਰ ਲੱਕੀ <br/> ਅਗਲੀ ਖ਼ਬਰ ਹਾਈ ਸਕੂਲ ਪੋਜੇਵਾਲ ਵਿਖੇ ਵਿਗਿਆਨ ਅਤੇ ਹਿਸਾਬ ਵਿਸ਼ੇ ਦੀ ਪ੍ਰਦਰਸ਼ਨੀ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।