ਕਟਾਰੀਆਂ, 6 ਨਵੰਬਰ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਇੰਚਾਰਜ ਮੈਡਮ ਜਸਵਿੰਦਰ ਕੌਰ ਜਲੰਧਰ ਤੇ ਲੈਕ. ਦਲਜੀਤ ਸਿੰਘ ਢੇਸੀ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਲੈਕ. ਹਰਬੰਸ ਲਾਦੀਆਂ, ਮਾਸਟਰ ਭਗਵਾਨ ਦਾਸ, ਲੈਕ. ਰਣਜੋਧ ਸਿੰਘ, ਦਲਜੀਤ ਸਿੰਘ ਢੇਸੀ, ਮੈਡਮ ਹਰਵਿੰਦਰ ਮਾਨ, ਸੁਮਨਜੀਤ ਕੌਰ ਤੇ ਮੈਡਮ ਸਰੋਜ ਰਾਣੀ ਆਦਿ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਜਾਤਾਂ ਪਾਤਾਂ ਦਾ ਬੰਧਨ ਤੋੜ ਕੇ ਸਭ ਨੂੰ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਸੀ | ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਰਜਿੰਦਰ ਬਸਰਾ, ਰਣਜੋਧ ਸਿੰਘ, ਹਰਮੇਸ਼ ਲਾਲ, ਰਵੀ ਬਸਰਾ, ਬਲਵਿੰਦਰ ਕੁਮਾਰ, ਬੂਟਾ ਸਿੰਘ, ਰਣਜੋਧ ਸਿੰਘ, ਮਾਸਟਰ ਭਗਵਾਨ ਦਾਸ ਜੱਸੋਮਜਾਰਾ, ਮਨਪ੍ਰੀਤ ਕੌਰ, ਸੰਤੋਸ਼ ਰਾਣੀ, ਨੀਲਮ, ਚਰਨਜੀਤ ਆਦਿ ਹਾਜ਼ਰ ਸਨ |