ਬੰਗਾ, 24 ਨਵੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਚੱਕ ਕਲਾਲ ਵਿਖੇ ਸੰਤ ਬਾਬਾ ਅਮਰ ਦਾਸ ਦਾ ਸਲਾਨਾ ਜਨਮ ਦਿਹਾੜਾ ਉਨ੍ਹਾਂ ਦੇ ਤਪ ਅਸਥਾਨ ਕੁਟੀਆ ਅਮਰਪੁਰੀ ਵਿਖੇ ਗੱਦੀ ਨਸ਼ੀਨ ਸੰਤ ਬਾਬਾ ਸੁਖਦੇਵ ਸਿੰਘ ਦੀ ਯੋਗ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਰੱਖੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਬਾਅਦ ਵਿੱਚ ਵਿਸ਼ਾਲ ਪੰਡਾਲ ਸਜਾਇਆ ਗਿਆ | ਜਿਸ ਵਿੱਚ ਉ ੱਘੇ ਰਾਗੀ ਢਾਡੀ ਅਤੇ ਆਏ ਹੋਏ ਮਹਾਂਪੁਰਖਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ | ਸੰਤ ਬਾਬਾ ਸੁਖਦੇਵ ਸਿੰਘ ਨੇ ਆਪਣੇ ਮਧੁਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਹੋਰ ਮਹਾਂਪੁਰਖਾਂ 'ਚ ਸੰਤ ਰਾਣਾ ਦਾਸ ਕੰਗ ਜਗੀਰ, ਬਾਬਾ ਲੱਡੂ ਰਾਮ ਡੇਰਾ ਮੰਨਣਹਾਣਾ, ਨਿਰਭੈ ਸਿੰਘ ਲੜੋਆ, ਬੀਬੀ ਰਾਜਵਿੰਦਰ, ਸੰਤ ਸਤਨਾਮ ਸਿੰਘ, ਸੰਤ ਜਗਦੀਸ਼ ਲਾਲ ਜੇਠੂ ਮਜਾਰਾ, ਸੰਤ ਗੁਰਮੁਖ ਨਾਥ ਲਧਾਣਾ ਉੱਚਾ, ਸੰਤ ਆਤਮਾ ਦਾਸ ਅੱਪਰਾ ਵਾਲੇ, ਗਗਨਦੀਪ ਸਿੰਘ ਹਰੀਆਂ ਵੇਲਾਂ, ਕੁਲਵਿੰਦਰ ਸਿੰਘ ਹਰੀਆਂ ਵੇਲਾਂ ਅਤੇ ਸੰਤ ਸਰਬਜੀਤ ਸਿੰਘ ਲੜੋਆ ਆਦਿ ਹਾਜ਼ਰ ਸਨ | ਸੰਤ ਬਾਬਾ ਸੁਖਦੇਵ ਸਿੰਘ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਮਨੁੱਖੀ ਜੀਵਨ ਦਾ ਇਸ ਦੁਨੀਆ ਉ ੱਤੇ ਆਉਣ ਦਾ ਅਸਲ ਮਕਸਦ ਬੜੇ ਵਿਸਥਾਰ ਨਾਲ ਸਮਝਾਇਆ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਮਹਾਂਪੁਰਖਾਂ ਦੇ ਦੱਸੇ ਮਾਰਗ ਉੱਪਰ ਚੱਲਣਾ ਚਾਹੀਦਾ ਹੈ | ਸਟੇਜ ਸਕੱਤਰ ਦੀ ਭੂਮਿਕਾ ਸੁਖਪਾਲ ਫਗਵਾੜਾ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ | ਬਾਬਾ ਸੁਖਦੇਵ ਸਿੰਘ ਨੇ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉ ੱਘੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ 'ਤੇ ਡੇਰੇ ਦਾ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ |