ਨਵਾਂਸ਼ਹਿਰ, 24 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਸਰਕਾਰ ਵਲੋਂ ਪ੍ਰਦਾਨ ਕੀਤੇ ਅਖ਼ਤਿਆਰਾਂ ਦੀ ਵਰਤੋਂ ਕਰਦਿਆਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਨਾਲ਼ ਸਬੰਧਿਤ ਚੋਣ ਹਲਕੇ ਰਿਜ਼ਰਵ, ਅਣਸੂਚਿਤ ਤੇ ਰਾਖਵੇਂ ਕੀਤੇ ਗਏ ਹਨ | ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਹਲਕਾ ਬੈਰਸੀਆਂ-ਐਸ.ਸੀ, ਮੁਕੰਦਪੁਰ-ਐਸ.ਸੀ, ਕੁਲਥਮ-ਐਸ.ਸੀ ਇਸਤਰੀ, ਰੱਤੇਵਾਲ-ਐਸ.-ਇਸਤਰੀ,ਸੀ ਇਸਤਰੀ, ਬਾਹੜੋਵਾਲ ਦੌਲਤਪੁਰ ਇਸਤਰੀ, ਗੜ੍ਹੀ ਕਾਨੂੰਨਗੋਂ ਇਸਤਰੀ, ਨੌਰਾ ਜਨਰਲ, ਪੋਜੇਵਾਲ ਜਨਰਲ, ਖਟਕੜ ਕਲਾਂ ਜਨਰਲ ਲਈ ਰਿਜ਼ਰਵ ਕੀਤੇ ਗਏ ਹਨ | ਇਸ ਤਰ੍ਹਾਂ ਹੀ ਪੰਚਾਇਤ ਸੰਮਤੀ ਨਵਾਂਸ਼ਹਿਰ ਦੇ ਚੋਣ ਹਲਕੇ ਮੁਬਾਰਕ ਪੁਰ, ਲੰਗੜੋਆ, ਜਾਡਲਾ, ਜਲਵਾਹਾ, ਨੀਲੋਵਾਲ ਅਤੇ ਭਾਰਟਾ ਕਲਾਂ ਸਾਰੇ ਹੀ ਐਸ.ਸੀ ਲਈ, ਮਹਾਲੋਂ, ਉਸਮਾਨ ਪੁਰ, ਸਲੋਹ, ਕਰਿਆਮ ਤੇ ਬੈਂਸ ਐਸ.ਸੀ ਇਸਤਰੀਆਂ ਲਈ, ਭੀਣ, ਬਰਨਾਲਾ ਕਲਾਂ, ਰਾਮ ਰਾਏਪੁਰ, ਪੱਲੀਆਂ ਕਲਾਂ, ਬੈਰਸੀਆਂ, ਧਰਮਕੋਟ, ਗੜ੍ਹ ਪਧਾਣਾ ਸਾਰੇ ਇਸਤਰੀਆਂ ਲਈ ਅਤੇ ਪੱਲੀ-ਝਿੱਕੀ, ਦੌਲਤਪੁਰ, ਮੀਰਪੁਰ ਜੱਟਾਂ, ਕਾਹਮਾ, ਫਾਂਬੜਾ, ਵਜੀਦਪੁਰ ਅਤੇ ਉੜਾਪੜ ਸਾਰੇ ਜਨਰਲ ਲਈ ਰਿਜ਼ਰਵ ਕੀਤੇ ਗਏ ਹਨ | ਪੰਚਾਇਤ ਸੰਮਤੀ ਬੰਗਾ ਦੇ ਕੁਲਥਮ, ਬਹਿਰਾਮ, ਗੋਸਲ, ਖਟਕੜ ਕਲਾਂ, ਬਖਲੌਰ, ਸਾਹਲੋਂ ਅਤੇ ਗੁਣਾਚੌਰ ਸਾਰੇ ਐਸ.ਸੀ ਰਿਜ਼ਰਵ, ਖੋਥੜਾਂ, ਮੇਹਲੀ, ਘੁੰਮਣ, ਬਾਹੜੋਵਾਲ, ਬੀਸਲਾ, ਘਟਾਰੋਂ, ਮੁਕੰਦਪੁਰ ਐਸ.ਸੀ ਇਸਤਰੀਆਂ ਲਈ, ਸੰਧਵਾਂ, ਭਰੋ ਮਜਾਰਾ, ਚੱਕ ਬਿਲਗਾ, ਲਧਾਣਾ ਝਿੱਕਾ ਅਤੇ ਸ਼ੇਖੂਪੁਰ ਇਸਤਰੀਆਂ ਲਈ ਅਤੇ ਕਟਾਰੀਆਂ, ਜਗਤਪੁਰ, ਹੀਓਾ, ਹਕੀਮਪੁਰ, ਔੜ ਅਤੇ ਪਠਲਾਵਾ ਜਨਰਲ ਲਈ ਰਿਜ਼ਰਵ ਕੀਤੇ ਗਏ ਹਨ | ਪੰਚਾਇਤ ਸੰਮਤੀ ਬਲਾਚੌਰ ਦੇ ਮਾਜਰਾ ਜੱਟਾਂ, ਟੌਂਸਾ, ਆਦੋਆਣਾ ਐਸ.ਸੀ ਲਈ, ਸਿੰਬਲ ਮਜਾਰਾ ਅਤੇ ਕੁਲਾਰ ਐਸ.ਸੀ. ਇਸਤਰੀਆਂ ਲਈ, ਥੋਪੀਆ, ਗਹੂੰਣ, ਰੈਲ ਮਾਜਰਾ, ਮਹਿਤਪੁਰ, ਮੁੱਤੋਂ ਅਤੇ ਭੱਦੀ ਇਸਤਰੀਆਂ ਲਈ, ਭਰਥਲਾ ਬੀ.ਸੀ. ਲਈ, ਕਾਠਗੜ੍ਹ, ਰੱਤੇਵਾਲ, ਕੰਗਣਾ ਬੇਟ, ਫ਼ਤਿਹਗੜ੍ਹ ਉਰਫ਼ ਸੁੱਧਾ ਮਾਜਰਾ ਅਤੇ ਟਕਾਰਲਾ ਨੰੂ ਜਨਰਲ ਲਈ ਰਿਜ਼ਰਵ ਕੀਤਾ ਗਿਆ ਹੈ | ਪੰਚਾਇਤ ਸੰਮਤੀ ਸੜੋਆ ਦੇ ਹਲਕਾ ਛਦੌੜੀ, ਚਣਕੋਆ ਅਤੇ ਭਾਰਾਪੁਰ ਨੂੰ ਐਸ.ਸੀ. ਲਈ, ਕੁੱਕੜ ਸੂਹਾ ਅਤੇ ਰੱਕੜਾਂ ਢਾਹਾਂ ਐਸ.ਸੀ. ਇਸਤਰੀਆਂ ਲਈ, ਮਾਲੇਵਾਲ, ਬਛੌੜੀ, ਸਹੰੂਗੜਾ, ਬਕਾਪੁਰ ਅਤੇ ਸਾਹਦੜਾ ਨੰੂ ਇਸਤਰੀਆਂ, ਸੜੋਆ ਨੂੰ ਬੀ.ਸੀ. ਅਤੇ ਚਾਂਦਪੁਰ ਰੁੜਕੀ, ਪੋਜੇਵਾਲ, ਸਿੰਘ ਪੁਰ ਅਤੇ ਨਾਨੋਵਾਲ ਨੂੰ ਜਨਰਲ ਲਈ ਰਿਜ਼ਰਵ ਕੀਤਾ ਗਿਆ ਹੈ |