ਬੰਗਾ, 24 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)- ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇੰਟਰਨੈਸ਼ਨਲ ਪ੍ਰੈਸੀਡੈਂਟ ਲਾਇਨ ਏ. ਪੀ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੌਜਵਾਨ ਆਗੂ ਲਾਇਨ ਰਾਮ ਜੀਤ ਸਿੰਘ ਦੀ ਅਗਵਾਈ 'ਚ ਸਰਕਾਰੀ ਮਿਡਲ ਸਕੂਲ ਪਿੰਡ ਭੂਤਾਂ ਵਿਖੇ 14 ਵਾਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿੱਚ ਮਰੀਜ਼ਾਂ ਦੀਆਂ ਜਾਂਚ ਲਈ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਅਤੇ ਐਜੂਕੇਸ਼ਨ ਸੁਸਾਇਟੀ ਥਾਂਦੀਆਂ ਨੇ ਸੇਵਾਵਾਂ ਪ੍ਰਦਾਨ ਕੀਤੀਆਂ | ਇਸ ਸਮਾਜ-ਸੇਵਾ ਦੇ ਮਹਾਂ-ਕੁੰਭ 'ਚ ਕੈਨੇਡਾ ਨਿਵਾਸੀ ਸ: ਗੁਰਦਿਆਲ ਸਿੰਘ ਵਿਰਕ ਅਤੇ ਸ: ਹਰਮੇਸ਼ ਸਿੰਘ ਨੇ ਮਾਇਕ ਮਦਦ ਕਰਦਿਆਂ ਵੱਡਾ ਯੋਗਦਾਨ ਪਾਇਆ | ਮੁੱਖ ਮਹਿਮਾਨ ਵਜੋਂ ਪਾਸਟ ਡਿਸਟਿ੍ਕਟ ਗਵਰਨਰ ਲਾਇਨ ਪਰਮਜੀਤ ਸਿੰਘ ਚਾਵਲਾ ਅਤੇ ਸਟਾਰ ਗੈਸਟ ਵਜੋਂ ਪਾਸਟ ਡਿਸਟਿ੍ਕਟ ਗਵਰਨਰ ਲਾਇਨ ਸਵਰਨ ਸਿੰਘ ਖ਼ਾਲਸਾ ਡਿਸਟਿ੍ਕਟ ਨੇ ਸ਼ਿਰਕਤ ਕੀਤੀ | ਇਸ ਮੌਕੇ ਲਾਇਨ ਡਾਕਟਰ ਮੁਕੇਸ਼ ਕੁਮਾਰ ਉਪਾਧਿਆਏ ਨੇ 260 ਤੋਂ ਵਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ | ਇਸ ਕੈਂਪ ਵਿੱਚ 97 ਤੋਂ ਜ਼ਿਆਦਾ ਮਰੀਜ਼ਾਂ ਨੂੰ ਐਨਕਾਂ ਅਤੇ 200 ਤੋਂ ਵਧ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਸਮਾਗਮ ਦੇ ਅਰੰਭ 'ਚ ਲਾਇਨ ਹਰਦੇਵ ਸਿੰਘ ਬੇਦੀ ਵਲੋਂ ਆਏ ਹੋਏ ਮਹਿਮਾਨਾਂ ਦਾ ਸੁਚੱਜੇ ਬੋਲਾਂ ਨਾਲ ਸਵਾਗਤ ਕੀਤਾ | ਇਥੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਜਿੱਥੇ ਕਲੱਬ ਮੈਂਬਰਾਂ ਦੀ ਇਸ ਲੋਕ-ਸੇਵਾ ਲਈ ਤਾਰੀਫ਼ ਕੀਤੀ ਉ ੱਥੇ ਉਹਨਾਂ ਨੇ ਇਸ ਕੈਂਪ ਲਈ ਮਾਇਕ ਮਦਦ ਕਰਨ ਵਾਲੀਆਂ ਸਖ਼ਸੀਅਤਾਂ ਦੀ ਰੱਜ ਕੇ ਸ਼ਲਾਘਾ ਵੀ ਕੀਤੀ | ਉਹਨਾਂ ਨੇ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ | ਕਲੱਬ ਮੈਂਬਰਾਂ ਨੂੰ ਹੋਰ ਕੈਂਪ ਲਗਾਉਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਲਾਇਨ ਮੈਂਬਰਾਂ ਨੂੰ ਇਸ ਗੱਲ ਦੀ ਵੀ ਵਧਾਈ ਦਿੱਤੀ ਕਿ ਕਲੱਬ ਦੀ ਅਪੀਲ ਤੇ ਲਾਇਨਜ਼ ਕਲੱਬ ਬੰਗਾ ਮਹਿਕ, ਲਾਇਨਜ਼ ਕਲੱਬ ਬੰਗਾ ਨਿਸ਼ਚੈ, ਲਾਇਨਜ਼ ਕਲੱਬ ਬੰਗਾ ਸਿਮਰਨ, ਲਾਇਨਜ਼ ਕਲੱਬ ਮੁਕੰਦਪੁਰ ਅਤੇ ਲਾਇਨਜ਼ ਕਲੱਬ ਗੜ੍ਹਸ਼ੰਕਰ ਦੇ ਮੈਂਬਰਾਂ ਵਲੋਂ ਵੀ ਭਰਵੀਂ ਹਾਜ਼ਰੀ ਲਗਵਾਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਰੇ ਲਾਇਨ ਮੈਂਬਰਾਂ ਨੂੰ ਲਾਇਨ ਪਿੰਨਾਂ ਲਾ ਕੇ ਸਨਮਾਨਿਤ ਵੀ ਕੀਤਾ ਗਿਆ | ਲਾਇਨ ਸੁੱਚਾ ਰਾਮ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ ੋਅਤੇ ਅੰਤ ਵਿੱਚ ਕਲੱਬ ਵੱਲੋਂ ਸਤਨਾਮ ਅਰੋੜਾ ਵੱਲੋਂ ਸਾਰਿਆਂ ਦਾ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ | ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਚਾਰਟਰ ਪ੍ਰਧਾਨ, ਲਾਇਨ ਪਲਵਿੰਦਰ ਸਿੰਘ ਸਕੱਤਰ, ਲਾਇਨ ਨਿਰੰਜਨ ਸਿੰਘ ਡਾਇਰੈਕਟਰ, ਲਾਇਨ ਜਤਿੰਦਰ ਸਿੰਘ ਪਾਬਲਾ ਖਜ਼ਾਨਚੀ, ਲਾਇਨ ਦਲਵੀਰ ਚੰਦ ਕਾਨੂੰਨਗੋ, ਲਾਇਨ ਕਰਮਵੀਰ ਸਿੰਘ, ਰਾਮ ਮੂਰਤੀ, ਲਲਿਤ ਮਹਾਜਨ ਮੈਨੇਜਰ, ਸਰਦਾਰ ਸੁਰਜੀਤ ਸਿੰਘ ਸਰਪੰਚ, ਡਾਕਟਰ ਬਲਵੀਰ ਬੱਲ, ਲਾਇਨ ਡਾਕਟਰ ਬਲਵੀਰ ਵਸ਼ਿਸ਼ਟ, ਲਾਇਨ ਪਿ੍ੰਸੀਪਲ ਜਤਿੰਦਰ ਮੋਹਨ, ਲਇਨ ਸੁਵਿਕਾਸ ਐਕਸੀਨ ਬਿਜਲੀ ਬੋਰਡ, ਲਾਇਨ ਅਮਰਜੀਤ ਖਟਕੜ, ਲਾਇਨ ਆਰ. ਪੀ ਸੋਨੀ ਗੜ੍ਹਸ਼ੰਕਰ ਲਾਇਨ ਜਸਪਾਲ ਸਿੰਘ, ਲਾਇਨ ਬਲਵੀਰ ਸਿੰਘ ਰਾਏ, ਲਾਇਨ ਮਨਜਿੰਦਰ ਸਿੰਘ, ਲਾਇਨ ਹਰਨੇਕ ਸਿੰਘ, ਲਾਇਨ ਜਗਦੀਸ਼ ਕਲਸੀ, ਲਾਇਨ ਲੇਡੀ ਸ਼ਰਨਦੀਪ ਕੌਰ, ਮਨਜੀਤ ਸਿੰਘ ਰਾਜਾ, ਪਰਮਿੰਦਰ ਕੌਰ, ਮਮਤਾ, ਆਂਚਲ, ਮਨਦੀਪ ਕੌਰ, ਅੰਕਿਤਾ, ਗਗਨ, ਸੁਖਪ੍ਰੀਤ ਕੌਰ, ਜਸਵਿੰਦਰ ਕੌਰ, ਅਤੇ ਹਸਪਤਾਲ ਦਾ ਸਟਾਫ ਮੌਜੂਦ ਸੀ |