25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਗਾਇਕ ਕੰਠ ਕਲੇਰ ਦੇ 'ਸਾਡਾ ਗੁਰੂ ਸਾਨੂੰ ਪਿਆਰਾ' ਸ਼ਬਦ ਨੂੰ ਸੰਗਤਾਂ ਵਲੋਂ ਭਰਵਾਂ ਹੁੰਗਾਰਾ <br/>

ਅਜੀਤ ਡੈਸਕ 23-12-2025
ਕਟਾਰੀਆਂ, 22 ਦਸੰਬਰ (ਪ੍ਰੇਮੀ ਸੰਧਵਾਂ) - ਧਾਰਮਿਕ ਤੇ ਸੱਭਿਆਚਾਰਕ ਗੀਤਾਂ ਦੀ ਫੁੱਲਵਾੜੀ 'ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਸੁਪਰ ਸਟਾਰ ਗਾਇਕ ਕੰਠ ਕਲੇਰ ਦੀ ਮਿਠਾਸ ਭਿੱਜੀ ਆਵਾਜ਼ 'ਚ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਗਾਏ ਗਏ ਸ਼ਬਦ 'ਸਾਡਾ ਗੁਰੂ ਸਾਨੂੰ ਪਿਆਰਾ' ਜੰਗੀ ਪੱਧਰ 'ਤੇ 12 ਸ਼ਬਦਾਂ 'ਚੋਂ ਰੀਲੀਜ਼ ਹੋਏ ਪਹਿਲੇ ਸ਼ਬਦ ਨੂੰ ਉਨ੍ਹਾਂ ਦੀਆਂ ਪਹਿਲੀਆਂ ਮਾਰਕੀਟ ਵਿੱਚ ਚੱਲ ਰਹੀਆਂ ਐਲਬਮਾਂ ਵਾਂਗ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਉੱਘੇ ਸੰਗੀਤਕਾਰ ਕਮਲ ਕਲੇਰ ਨਕੋਦਰ ਵਾਲਿਆਂ ਨੇ ਦੱਸਿਆ ਕਿ ਐਲਬਮ ਦੇ ਸਾਰੇ ਗੀਤਾਂ ਦਾ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਵੀਡੀਓ ਫਿਲਮਾਂਕਣ ਕੀਤਾ ਜਾ ਰਿਹਾ ਹੈ | ਜਦ ਕਿ ਇਕ ਸ਼ਬਦ ਦਾ ਵੀਡੀਓ ਫਿਲਮਾਂਕਣ ਮੁਕੰਮਲ ਹੋ ਚੁੱਕਾ ਹੈ | ਇਸ ਮੌਕੇ ਸੰਗੀਤਕਾਰ ਕਮਲ ਕਲੇਰ, ਸੁਰਿੰਦਰ ਸ਼ਿੰਦਾ ਬਹਾਦਰਪੁਰੀਆ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਰਾਹੋਂ ਨੇ ਰਿਟਾਇਰਲ ਡਿਊਜ਼ ਦੀ ਕੀਤੀ ਅਦਾਇਗੀ <br/> ਅਗਲੀ ਖ਼ਬਰ ਗੰਨਾ ਮਿੱਲ ਨਵਾਂਸ਼ਹਿਰ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਸੰਬੰਧੀ ਵਫ਼ਦ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।