25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਚੌਧਰੀ ਰਵੀਇੰਦਰ ਸਿੰਘ ਬਾਗੋਵਾਲ ਬਣੇ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਪੰਜਾਬ ਦੇ ਸੂਬਾ ਚੇਅਰਮੈਨ

ਕਾਠਗੜ੍ਹ, 24 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਦੀ ਰਵਾਇਤੀ ਖੇਡ ਕੁਸ਼ਤੀ ਨੂੰ ਹੋਰ ਪ੍ਰਫੁੱਲਿਤ ਕਰਨ ਤੇ ਪਹਿਲਵਾਨੀ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਦੇ ਉਦੇਸ਼ ਨਾਲ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਭਾਰਤ ਵਲੋਂ ਚੌਧਰੀ ਰਵੀਇੰਦਰ ਸਿੰਘ ਬਾਗੋਵਾਲ ਨੂੰ ਸੂਬਾ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਸ਼ਹਿਰ ਦਮਾਨਾ ਵਿਖੇ ਕਰਵਾਏ ਜੰਮੂ-ਕਸ਼ਮੀਰ ਟਾਈਟਲ ਕੁਸ਼ਤੀ ਮੁਕਾਬਲਿਆਂ ਦੇ ਦੰਗਲ ਦੌਰਾਨ ਕੀਤੀ ਗਈ ਇਸ ਨਿਯੁਕਤੀ ਨੂੰ ਪੰਜਾਬ ਦੀ ਕੁਸ਼ਤੀ ਤੇ ਖੇਡ ਜਗਤ ਲਈ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਅਜੀਤ ਡੈਸਕ 25-10-2026
ਕਾਠਗੜ੍ਹ, 24 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਦੀ ਰਵਾਇਤੀ ਖੇਡ ਕੁਸ਼ਤੀ ਨੂੰ ਹੋਰ ਪ੍ਰਫੁੱਲਿਤ ਕਰਨ ਤੇ ਪਹਿਲਵਾਨੀ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਦੇ ਉਦੇਸ਼ ਨਾਲ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਭਾਰਤ ਵਲੋਂ ਚੌਧਰੀ ਰਵੀਇੰਦਰ ਸਿੰਘ ਬਾਗੋਵਾਲ ਨੂੰ ਸੂਬਾ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਸ਼ਹਿਰ ਦਮਾਨਾ ਵਿਖੇ ਕਰਵਾਏ ਜੰਮੂ-ਕਸ਼ਮੀਰ ਟਾਈਟਲ ਕੁਸ਼ਤੀ ਮੁਕਾਬਲਿਆਂ ਦੇ ਦੰਗਲ ਦੌਰਾਨ ਕੀਤੀ ਗਈ ਇਸ ਨਿਯੁਕਤੀ ਨੂੰ ਪੰਜਾਬ ਦੀ ਕੁਸ਼ਤੀ ਤੇ ਖੇਡ ਜਗਤ ਲਈ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਨਵ-ਨਿਯੁਕਤ ਸੂਬਾ ਚੇਅਰਮੈਨ ਚੌਧਰੀ ਰਵਿੰਦਰ ਸਿੰਘ ਭਾਗੋਵਾਲ ਨੂੰ ਨਿਯੁਕਤੀ ਪੱਤਰ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਭਾਰਤ ਰਜਿ: ਭਾਰਤ ਸਰਕਾਰ ਦੇ ਰਾਸ਼ਟਰੀ ਚੇਅਰਮੈਨ ਪਹਿਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਤੇ ਜੰਮੂ ਦੇ ਐੱਸ. ਐੱਸ. ਪੀ. ਦਸ਼ਯੰਤ ਸ਼ਰਮਾ ਆਈ. ਪੀ. ਐੱਸ. ਵਲੋਂ ਸੌਂਪਿਆ। ਇਸ ਮੌਕੇ ਜੰਮੂ-ਕਸ਼ਮੀਰ ਦੇ ਸੂਬਾ ਪ੍ਰਧਾਨ ਰਾਜ ਹੁਸੈਨ, ਜਥੇਦਾਰ ਤਾਰਾ ਸਿੰਘ ਸ਼ੇਖੂਪੁਰ ਬਲਦੇਵ ਸਿੰਘ ਚੌਧਰੀ ਬਦੀ ਤੇ ਸੰਸਥਾ ਦੇ ਹੋਰ ਉੱਚ ਅਹੁਦੇਦਾਰ ਵੀ ਮੌਜੂਦ ਸਨ। ਨਿਯੁਕਤੀ ਤੋਂ ਬਾਅਦ ਚੌਧਰੀ ਰਵੀਇੰਦਰ ਸਿੰਘ ਬਾਗੋਵਾਲ ਨੇ ਸੰਸਥਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਉਹ ਪੂਰੀ ਇਮਾਨਦਾਰੀ, ਮਿਹਨਤ ਤੇ ਤਨਦੇਹੀ ਨਾਲ ਨਿਭਾਉਣਗੇ। ਚੌਧਰੀ ਰਵੀਇੰਦਰ ਸਿੰਘ ਬਾਗੋਵਾਲ ਦੀ ਇਸ ਨਿਯੁਕਤੀ ਨਾਲ ਗੁੱਜਰ ਸਮਾਜ, ਦੋਆਬਾ ਖੇਤਰ ਤੇ ਪੰਜਾਬ ਭਰ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨਿਯੁਕਤੀ ਨੂੰ ਉਨ੍ਹਾਂ ਦੀਆਂ ਖੇਡਾਂ ਪ੍ਰਤੀ ਰੁਚੀਆਂ ਤੇ ਕੁਸ਼ਤੀ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਨੂੰ ਅੱਗੇ ਵਧਾਉਣ ਦੇ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਨੇ ਟੋਰੋਵਾਲ ਵਿਖੇ ਮੁੱਖ ਮੰਤਰੀ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੀ ਵੇਟ ਲਿਫਟਿੰਗ ਮੁਕਾਬਲਿਆਂ ’ਚ ਵੀ ਝੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।