17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਰਕਾਰੀ ਬਿਲਡਿੰਗਾਂ 'ਤੇ ਇਸ਼ਤਿਹਾਰ ਤੇ ਹੋਰਡਿੰਗ ਲਾਉਣ 'ਤੇ ਪਾਬੰਦੀ <br/>

ਅਜੀਤ ਡੈਸਕ 26-12-2025
ਨਵਾਂਸ਼ਹਿਰ, 25 ਦਸੰਬਰ (ਜਸਬੀਰ ਸਿੰਘ ਨੂਰਪੁਰ) - ਜ਼ਿਲ੍ਹਾ ਮੈਜਿਸਟਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤਹਿਤ ਜ਼ਿਲ੍ਹੇ ਅੰਦਰ ਕਿਸੇ ਵੀ ਵਿਅਕਤੀ ਵਲੋਂ ਸਰਕਾਰੀ ਬਿਲਡਿੰਗਾਂ ਉੱਤੇ ਇਸ਼ਤਿਹਾਰ ਅਤੇ ਹੋਰਡਿੰਗ ਲਗਾਉਣ ਅਤੇ ਨਿੱਜੀ ਬਿਲਡਿੰਗਾਂ, ਨੈਸ਼ਨਲ ਹਾਈਵੇਅ, ਲਿੰਕ ਸੜਕਾਂ ਅਤੇ ਦਰਖੱਤਾਂ 'ਤੇ ਬਿਨਾਂ ਸਬੰਧਤ ਵਿਭਾਗਾਂ ਅਤੇ ਮਾਲਕਾਂ ਦੀ ਮਨਜ਼ੂਰੀ ਤੋਂ ਇਸ਼ਤਿਹਾਰ ਅਤੇ ਹੋਰਡਿੰਗ ਲਗਾਉਣ 'ਤੇ ਪਾਬੰਦੀ ਲਾਈ ਹੈ | ਹੁਕਮਾਂ ਅਨੁਸਾਰ ਇਹ ਇਸ਼ਤਿਹਾਰ ਅਤੇ ਹੋਰਡਿੰਗ ਸੜਕ ਉੱਤੇ ਜਾਣ ਵਾਲੇ ਲੋਕਾਂ ਦਾ ਧਿਆਨ ਭਟਕਾਉਣ ਦਾ ਕਾਰਨ ਬਣਦੇ ਹਨ ਅਤੇ ਹਾਦਸਿਆਂ ਦਾ ਖਦਸਾ ਰਹਿੰਦਾ ਹੈ | ਜਿਸ ਕਰਕੇ ਇਹ ਹੁਕਮ ਜਾਰੀ ਕੀਤਾ ਗਿਆ ਹੈ

ਪਿਛਲੀ ਖ਼ਬਰ ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ 'ਤੇ ਸਿਆਸਤ ਨਾ ਕਰੇ-ਜਥੇ: ਖਾਲਸਾ <br/> ਅਗਲੀ ਖ਼ਬਰ ਪਿੰਡ ਝਿੰਗੜਾਂ ਦੇ ਨੌਜਵਾਨ ਸ਼ੇਰ ਸਿੰਘ ਸ਼ੇਰਾ ਦੀ ਜਰਮਨ 'ਚ ਹੋਈ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।