17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਨਵਾਂਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕ੍ਰਿਸਮਸ ਧੂਮਧਾਮ ਨਾਲ ਮਨਾਈ <br/>

ਅਜੀਤ ਡੈਸਕ 26-12-2025
ਨਵਾਂਸ਼ਹਿਰ, 25 ਦਸੰਬਰ (ਹਰਮਿੰਦਰ ਸਿੰਘ ਪਿੰਟੂ) - ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ 'ਤੇ ਲਿਵਿੰਗ ਵਰਡ ਚਰਚ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਪ੍ਰੋਗਰਾਮ ਦੀ ਸ਼ੁਰੂਆਤ ਸਿਸਟਰ ਜਯੋਤੀ ਮਸੀਹ ਵਲੋਂ ਪ੍ਰਾਰਥਨਾ ਦੁਆਰਾ ਹੋਈ, ਉਪਰੰਤ ਬ੍ਰਦਰ ਬੋਅਜ਼ ਟੀਮ ਵਲੋਂ ਪ੍ਰਭੂ ਦੇ ਜਨਮ ਦਿਨ ਮੌਕੇ ਸਤੂਤੀ ਤੇ ਅਰਾਧਨਾ ਕਰਵਾਈ ਗਈ | ਚਰਚ ਦੇ ਛੋਟੇ ਬੱਚੇ ਅਤੇ ਬੜੇ ਬੱਚੇ ਆਦਿ ਨੇ ਮਿੱਲ ਕੇ ਗੀਤ ਗਾਏ ਇਸ ਤੋਂ ਉਪਰੰਤ ਲੜਕੀਆਂ ਅਤੇ ਲੜਕਿਆਂ ਦੀਆਂ ਵੱਖ-ਵੱਖ ਭੰਗੜਾ ਟੀਮਾਂ ਵੱਲੋਂ ਪ੍ਰਭੂ ਦੀ ਮਹਿਮਾ ਲਈ ਭੰਗੜਾ ਪਾ ਕੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਐਲ.ਡਬਲਿਊ.ਸੀ ਦੇ ਫਾਉਂਡਰ ਅਤੇ ਸੀਨੀਅਰ ਪਾਸਟਰ ਸੈਮੂਅਲ ਮਸੀਹ ਵਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ 'ਤੇ ਆਈਆਂ ਹੋਈਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦੇਣ ਉਪਰੰਤ ਪਰਮੇਸ਼ਵਰ ਦਾ ਜਿਉਂਦਾ ਵਚਨ ਵੰਡਿਆ ਤੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਇਨਸਾਨ ਦਾ ਜੋ ਰਿਸ਼ਤਾ ਪਰਮੇਸ਼ਵਰ ਨਾਲ ਟੁੱਟ ਗਿਆ ਸੀ, ਦੁਬਾਰਾ ਮਨੁੱਖ ਦਾ ਪਰਮੇਸ਼ਵਰ ਨਾਲ ਮੇਲ ਕਰਵਉਣ ਲਈ ਯਿਸੂ ਕਰੂਸ਼ ਉਪਰ ਕੁਰਬਾਨ ਹੋਏ | ਇਸ ਮੌਕੇ 'ਤੇ ਬਲਵਿੰਦਰ ਭੂੰਬਲਾ ਅਤੇ ਪ੍ਰਵੀਨ ਭਾਟੀਆ, ਹਨੀ ਚੋਪੜਾ, ਗੁਰਇਕਬਾਲ ਕੌਰ ਬਬਲੀ, ਲਲਿਤ ਮੋਹਣ ਪਾਠਕ ਪ੍ਰਧਾਨ, ਰਮਨ ਕੁਮਾਰ, ਵਿਨੋਦ ਕੁਮਾਰ ਪਿੰਕਾ, ਕਰਨ, ਗਗਨ ਅਗਨੀਹੋਤਰੀ ਆਦਿ ਹਾਜ਼ਰ ਹੋਏ |

ਪਿਛਲੀ ਖ਼ਬਰ ਰਤਨ ਹਸਪਤਾਲ ਵਿਖੇ ਬਜ਼ੁਰਗ ਨਾਗਰਿਕਾਂ ਲਈ 2 ਦਿਨਾ ਮੁਫ਼ਤ ਡਾਕਟਰੀ ਮੈਡੀਕਲ ਜਾਂਚ ਕੈਂਪ, 27 ਤੇ 28 ਨੂੰ <br/> ਅਗਲੀ ਖ਼ਬਰ ਬਲਾਕ ਪੱਧਰੀ ਸਪੋਰਟਸ ਇੱਕ ਰੋਜ਼ਾ ਟੂਰਨਾਮੈਂਟ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।