06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਕੇਂਦਰ ਸਰਕਾਰ ਦੇ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ-ਚੰਦਰ ਸ਼ੇਖਰ <br/>

ਅਜੀਤ ਡੈਸਕ 31-12-2025
ਬਲਾਚੌਰ, 30 ਦਸੰਬਰ (ਦੀਦਾਰ ਸਿੰਘ ਬਲਾਚੌਰੀਆ) - ਬਾਬਾ ਬਤਨ ਸਿੰਘ ਟੱਪਰੀਆਂ ਭਵਨ ਬਲਾਚੌਰ ਵਿਖੇ ਸਨਅਤੀ ਮਜ਼ਦੂਰਾਂ, ਮਗਨਰੇਗਾ ਮਜ਼ਦੂਰਾਂ, ਪੇਂਡੂ ਖੇਤ ਮਜ਼ਦੂਰਾਂ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਵੱਖ-ਵੱਖ ਮੁੱਦਿਆਂ 'ਤੇ ਕੇਂਦਰ ਸਰਕਾਰ ਦੇ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਫੈਸਲਿਆਂ ਦੇ ਮੱਦੇਨਜ਼ਰ ਵਿਸ਼ਾਲ ਕਨਵੈਨਸ਼ਨ ਨਾਮਵਰ ਟ੍ਰੇਡ ਆਗੂ ਸਾਥੀ ਪ੍ਰੇਮ ਰੱਕੜ ਦੀ ਅਗਵਾਈ ਹੇਠ ਕੀਤੀ ਗਈ | ਜਿਸ ਵਿੱਚ ਹੱਡ ਚੀਰਵੀਂ ਠੰਢ ਦੀ ਪ੍ਰਵਾਹ ਕੀਤੇ ਬਿਨਾਂ ਭਾਰੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਸਨਅਤੀ ਇਕਾਈਆਂ ਦੇ ਕਾਮੇ ਸ਼ਾਮਲ ਹੋਏ | ਇਸ ਮੌਕੇ ਸੀ. ਆਈ.ਟੀ. ਯੂ (ਸੀਟੂ) ਪੰਜਾਬ ਦੇ ਪ੍ਰਧਾਨ ਸਾਥੀ ਚੰਦਰ ਸ਼ੇਖਰ ਨੇ ਸੰਬੋਧਨ ਕਰਦਿਆਂ ਦੇਸ਼ ਦੀਆਂ 10 ਟ੍ਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਵੱਲੋਂ 12 ਫਰਵਰੀ ਨੂੰ ਕੀਤੀ ਜਾ ਰਹੀ ਕੌਮੀ ਪੱਧਰ ਦੀ ਹੜਤਾਲ ਸਬੰਧੀ ਕਿਸਾਨ, ਮਜ਼ਦੂਰ ਤੇ ਮੁਲਾਜਮਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਬਿਜਲੀ ਬਿੱਲ 2025, ਬੀਜ ਬਿੱਲ-2025, ਮਜਦੂਰ ਵਿਰੋਧੀ 4 ਲੇਬਰ ਕੋਡ ਲਾਗੂ ਕਰਨ, ਮਨਰੇਗਾ ਕਾਨੂੰਨ ਦੀ ਸਮਾਪਤੀ ਅਤੇ ਲੋਕ ਵਿਰੋਧੀ ਫੈਸਲਿਆਂ ਵਿਰੁੱਧ 12 ਫਰਵਰੀ ਦੀ ਹੜਤਾਲ ਮੀਲ ਦਾ ਪੱਥਰ ਸਾਬਤ ਹੋਵੇਗੀ | ਉਨ੍ਹਾਂ ਕਿਸਾਨਾਂ, ਮਜਦੂਰਾਂ ਅਤੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਇਸ ਕੌਮੀ ਹੜਤਾਲ ਦਾ ਸੁਨੇਹਾ ਸਨਅਤੀ ਇਕਾਈਆਂ, ਫੈਕਟਰੀਆਂ, ਪਿੰਡਾਂ, ਸ਼ਹਿਰਾਂ ਗਲੀ ਮੁਹੱਲਿਆਂ ਤੱਕ ਲੈ ਜਾਇਆ ਜਾਵੇ | ਇਸ ਮੌਕੇ ਸਾਥੀ ਪ੍ਰੇਮ ਰੱਕੜ ਅਤੇ ਸੀਟੂ ਆਗੂ ਮਹਾਂ ਸਿੰਘ ਰੌੜੀ, ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਜਨਵਰੀ ਨੂੰ ਜ਼ਿਲ੍ਹਾ ਪੱਧਰੀ 'ਤੇ ਕੀਤੇ ਜਾਣ ਵਾਲੇ ਮੁਜਾਹਰਿਆਂ/ਧਰਨਿਆਂ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ | ਅੱਜ ਦੀ ਕਨਵੈਸ਼ਨ ਵਿੱਚ ਮੁੱਖ ਤੌਰ 'ਤੇ ਸਾਥੀ ਜਸਵੰਤ ਸਿੰਘ ਸੈਣੀ, ਦਿਲਬਾਗ ਸਿੰਘ ਕੰਗਣਾਂ ਬੇਟ, ਪਰਮਜੀਤ ਕੰਗ, ਸਰਵਜੀਤ ਸਿੰਘ ਪ੍ਰਧਾਨ, ਬਿਕਰਮਜੀਤ ਸਿੰਘ, ਅਤੁੱਲ ਸੈਣੀ, ਅਜੇ ਕੁਮਾਰ, ਹੁਸਨ ਮਝੋਟ, ਪਰਮਜੀਤ ਸਿੰਘ ਰੌੜੀ ਅਤੇ ਹੋਰ ਵੀ ਹਾਜਿਰ ਸਨ |

ਪਿਛਲੀ ਖ਼ਬਰ ਕਿਸਾਨ ਮੋਰਚੇ ਅਤੇ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਮਾਰਚ 3 ਨੂੰ <br/> ਅਗਲੀ ਖ਼ਬਰ ਨਵਾਂਸ਼ਹਿਰ 'ਚ ਗੈਂਗਸਟਰ ਨਾਲ ਪੁਲਿਸ ਦਾ ਹੋਇਆ ਮੁਕਾਬਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।