21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਹਲਕੇ ਦੀਆਂ 44 ਸੜਕਾਂ ਦੀ ਮੁਰੰਮਤ ਤੇ ਰੱਖ ਰਖਾਅ ਲਈ ਫ਼ੰਡਾਂ ਨੂੰ ਪ੍ਰਵਾਨਗੀ-ਚੇਅਰਮੈਨ ਗੁਰਵਿੰਦਰ ਢਿੱਲੋਂ

ਅਜੀਤ ਡੈਸਕ 16-06-2025
ਫ਼ਤਹਿਗੜ੍ਹ ਸਾਹਿਬ, 15 ਜੂਨ (ਮਨਪ੍ਰੀਤ ਸਿੰਘ)-ਪੰਜਾਬ ਮੰਡੀ ਬੋਰਡ ਵਲੋਂ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਅਧੀਨ 35 ਸੜਕਾਂ ਲਈ 323.21 ਕਰੋੜ ਰੁਪਏ ਅਤੇ ਮਾਰਕੀਟ ਕਮੇਟੀ ਚਨਾਰਥਲ ਲਈ 9 ਸੜਕਾਂ ਦੀ ਰਿਪੇਅਰ ਅਤੇ ਰੱਖ ਰਖਾਅ ਲਈ 122.47 ਕਰੋੜ ਰੁਪਏ ਕੁੱਲ 445.68 ਕਰੋੜ ਰੁਪਏ ਖ਼ਰਚ ਕਰਨ ਦੀ ਪ੍ਰਵਾਨਗੀ ਅਤੇ ਮਹਿਕਮਾ ਪੀ.ਡਬਲਿਊ.ਡੀ ਤੋਂ ਰਿਪੇਅਰ ਦਾ ਕੰਮ ਤੇ ਅਗਲੇ ਪੰਜ ਸਾਲਾਂ ਲਈ ਰੱਖ ਰਖਾਅ ਤੇ ਦੇਖ ਰੇਖ ਦੀ ਜ਼ਿੰਮੇਵਾਰੀ ਸਹਿਤ ਪ੍ਰਵਾਨਗੀ ਦਿੱਤੀ ਗਈ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਚੇਅਰਮੈਨ ਢਿੱਲੋਂ ਨੇ ਦੱਸਿਆ ਕਿ ਇਸ ਪ੍ਰਵਾਨਗੀ ਅਧੀਨ ਜੋ ਸੜਕਾਂ ਮੁਰੰਮਤ ਕੀਤੀਆਂ ਜਾਣਗੀਆਂ ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ, ਜਿਨ੍ਹਾਂ 'ਚ ਪੀਰਜੈਨ ਤੋਂ ਬਾਜ਼ੀਗਰ ਬਸਤੀ, ਸਾਧੂਗੜ੍ਹ ਖਰੌੜਾ ਰੋਡ ਤੋਂ ਬੀਬੀ ਪੁਰ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ 50 ਬੈਡ ਹਸਪਤਾਲ, 4 ਨੰ. ਚੁੰਗੀ ਤੋਂ ਡੇਰਾ ਅੰਬਾਂ ਵਾਲਾ, ਫੋਕਲ ਪੁਆਇੰਟ ਮੱਠੀ ਤੋਂ ਗੱਗੜਮਾਜਰਾ, ਫਿਰਨੀ ਕੋਟਲਾ ਬਜਵਾੜਾ, ਤਾਜਪੁਰ ਤੋਂ ਮਹਿਤਾਬਗੜ੍ਹ, ਬਹਿਲਾਂ ਤੋਂ ਰਸੂਲਪੁਰ ਰੋਡ, ਭਗਤਪੁਰਾ ਤੋਂ ਰਸੂਲਪੁਰ, ਬਸੀ-ਖਰੜ ਰੋਡ ਤੋਂ ਕਮਾਲੀ, ਸਰਹਿੰਦ ਚੁੰਨ੍ਹੀ ਰੋਡ ਤੋਂ ਮੁਕਾਰੋਂਪੁਰ, ਚੁੰਨ੍ਹੀ ਤੋਂ ਸੈਂਪਲਾਂ, ਬਡਾਲੀ ਆਲਾ ਸਿੰਘ ਤੋਂ ਰੁਪਾਲਹੇੜੀ, ਸਰਹਿੰਦ ਚੁੰਨ੍ਹੀ ਰੋਡ ਤੋਂ ਦੁਫੇੜਾ, ਪਮੌਰ ਤੋਂ ਦਭਾਲੀ, ਪੀਰਜੈਨ ਤੋਂ ਕੋਟਲਾ ਫ਼ਾਜ਼ਲ, ਜੀ.ਟੀ. ਰੋਡ ਤੋਂ ਖੇੜੀ ਵਾਇਆ ਸੌਂਢਾ ਹੈੱਡ ਤੇ ਫਿਰਨੀ ਮੰਢੌਰ, ਫਿਰਨੀ ਖਾਨਪੁਰ, ਤਿੰਬਰਪੁਰ ਤੋਂ ਭਗੜਾਣਾ, ਮਹੱਦੀਆਂ ਤੋਂ ਬਹਾਦਰਗੜ੍ਹ, ਫਿਰਨੀ ਮੰਡੋਫਲ, ਸਰਹਿੰਦ-ਲਾਂਡਰਾਂ ਰੋਡ ਤੋਂ ਬਹਿਲਾਂ,ਬਰਾਸ ਤੋਂ ਸਿੰਧੜਾਂ, ਡੇਰਾ ਰੂੜ ਸਿੰਘ ਤੋਂ ਰਾਮ ਪੁਰ ਨੌਂ ਆਬਾਦ, ਅੱਤਵਾਲੀ ਮਹੱਦੀਆਂ ਰੋਡ ਤੋਂ ਮੀਰਪੁਰ, ਜੀ.ਟੀ. ਰੋਡ ਤੋਂ ਸਰਹਿੰਦ ਸ਼ਹਿਰ ਵਾਇਆ ਸਹਿਜਾਦਪੁਰ, ਸੌਂਢਾ ਹੈੱਡ ਤੋਂ ਅਲੀ ਪੁਰ ਸੌਂਪੀਆਂ, ਸਾਧੂਗੜ੍ਹ ਖਰੌੜਾ ਰੋਡ ਤੋਂ ਨਲੀਨਾ ਖ਼ੁਰਦ ਵਾਇਆ ਬੁੱਚੜੇ, ਬਲਾੜੀ ਖ਼ੁਰਦ ਤੋਂ ਬਲਾੜੀ ਕਲਾਂ, ਬਰਾਸ ਤੋਂ ਝਾਂਮਪੁਰ, ਸਰਹਿੰਦ ਚੁੰਨ੍ਹੀ ਰੋਡ ਤੋਂ ਬੀੜ ਖਾਨਪੁਰ ਵਾਇਆ ਬਾਜ਼ੀਗਰ ਬਸਤੀ, ਫ਼ਤਹਿਗੜ੍ਹ ਸਾਹਿਬ ਤੋਂ ਮੰਡੀ ਗੋਬਿੰਦਗੜ੍ਹ, ਹੰਸਾਲੀ ਤੋਂ ਰਾਮਪੁਰ ਨੌਂ ਆਬਾਦ ਗੱਗੜਮਾਜਰਾ, ਹੁਸੈਨ ਪੁਰ ਤੋਂ ਆਦਮਪੁਰ, ਚਨਾਰਥਲ ਖ਼ੁਰਦ ਤੋਂ ਚਨਾਰਥਲ ਕਲਾਂ, ਪੰਜੋਲਾ ਤੋਂ ਸੇਹਰਾ, ਮੂਲੇਪੁਰ ਤੋਂ ਕੋਟਲਾ ਜੱਟਾਂ, ਬਹਿਲੋਲ ਪੁਰ ਤੋਂ ਪੰਜੋਲੀ, ਰਿਊਣਾ ਰੋਡ, ਛਲੇੜੀ ਕਲਾਂ ਤੋਂ ਮੁਹੰਮਦੀਪੁਰ, ਰਿਊਣਾ ਭੋਲਾ ਤੋਂ ਪੰਜੋਲੀ ਜੀ.ਟੀ. ਰੋਡ, ਪਟਿਆਲਾ-ਸਰਹਿੰਦ ਰੋਡ ਤੋਂ ਰਿਊਣਾ ਨੀਵਾਂ ਅਤੇ ਭਮਾਰਸੀ ਬੁਲੰਦ ਤੋਂ ਭਮਾਰਸੀ ਜ਼ੇਰ ਡੇਰਾ ਬਾਬਾ ਅਤਰ ਸਿੰਘ ਜੀ ਤੱਕ ਸੜਕਾਂ ਮੰਡੀ ਬੋਰਡ ਵਲੋਂ ਸੰਬੰਧਿਤ ਮਾਰਕੀਟ ਕਮੇਟੀ ਦੀ ਦੇਖ ਰੇਖ ਹੇਠ ਬਣਾਈਆਂ ਜਾਣਗੀਆਂ | ਚੇਅਰਮੈਨ ਢਿੱਲੋਂ ਨੇ ਦੱਸਿਆ ਕਿ ਮਰੰਮਤ ਕੀਤੀਆਂ ਜਾਣ ਵਾਲੀਆਂ ਸਾਰੀਆਂ ਸੜਕਾਂ ਦੀ ਅਗਲੇ 5 ਸਾਲ ਮੁਰੰਮਤ ਅਤੇ ਦੇਖ ਰੇਖ ਦੀ ਜ਼ਿੰਮੇਵਾਰੀ ਵੀ ਸੰਬੰਧਿਤ ਏਜੰਸੀਆਂ ਦੀ ਹੋਵੇਗੀ | ਉਨ੍ਹਾਂ ਸਾਰੀਆਂ ਪੰਚਾਇਤਾਂ ਨੂੰ ਅਪੀਲ ਹੈ ਕਿ ਮਟੀਰੀਅਲ ਘਟੀਆ ਜਾਂ ਘੱਟ ਹੋਣ ਦੀ ਸੂਰਤ ਵਿਚ ਤੁਰੰਤ ਮਹਿਕਮੇ ਦੇ ਉੱਚ ਅਧਿਕਾਰੀਆਂ ਜਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਬਹਾਵਲਪੁਰ ਬਰਾਦਰੀ ਮਹਾਸੰਘ ਵਲੋਂ ਕੈਂਪ ਲਗਾਇਆ ਅਗਲੀ ਖ਼ਬਰ ਹਰਜੀਤ ਸਿੰਘ ਦੀ ਨਿਯੁਕਤੀ ਨਾਲ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ-ਸੀ. ਕੌਂਸਲਰ ਅਸ਼ੋਕ ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।