21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਬਹਾਵਲਪੁਰ ਬਰਾਦਰੀ ਮਹਾਸੰਘ ਵਲੋਂ ਕੈਂਪ ਲਗਾਇਆ

ਅਜੀਤ ਡੈਸਕ 16-06-2025
ਬਸੀ ਪਠਾਣਾਂ, 15 ਜੂਨ (ਯਤਿੰਦਰ ਮੌਦਗਿਲ)-ਬਹਾਵਲਪੁਰ ਬਰਾਦਰੀ ਮਹਾਸੰਘ ਬਸੀ ਪਠਾਣਾਂ ਵਲੋਂ ਬਾਬਾ ਬੁੱਧ ਦਾਸ ਦੀ ਯਾਦ ਨੂੰ ਸਮਰਪਿਤ 27ਵਾਂ ਮਹੀਨਾਵਾਰ ਕੈਂਪ ਪ੍ਰਧਾਨ ਓਮ ਪ੍ਰਕਾਸ਼ ਮੁਖੇਜਾ ਦੀ ਅਗਵਾਈ ਹੇਠ ਲਗਾਇਆ ਗਿਆ | ਜਿਸ ਵਿਚ 50 ਤੋਂ ਵੱਧ ਵਿਅਕਤੀਆਂ ਦੇ ਬੀ.ਪੀ., ਸ਼ੂਗਰ, ਐੱਚ.ਬੀ ਅਤੇ ਬਲੱਡ ਗਰੁੱਪ ਆਦਿ ਟੈੱਸਟ ਕੀਤੇ ਗਏ | ਪ੍ਰਧਾਨ ਮੁਖੇਜਾ ਨੇ ਦੱਸਿਆ ਕਿ ਇਹ ਸੰਸਥਾ ਪਿਛਲੇ 22 ਸਾਲਾ ਤੋਂ ਦਾਨੀ ਸੱਜਣਾਂ ਦੇ ਸਹਿਯੋਗ ਲੋੜਵੰਦ ਸਮਾਜ ਦੀ ਸੇਵਾ ਕਰਦੀ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਵਿਚ ਧਰਮ ਪ੍ਰਚਾਰ, ਸਿਹਤ ਤੇ ਖ਼ੂਨ ਜਾਂਚ ਕੈਂਪ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫ਼ਤ ਸਿਲਾਈ ਸੈਂਟਰ ਆਦਿ ਸ਼ਾਮਿਲ ਹਨ | ਇਸ ਮੌਕੇ ਅਸ਼ੋਕ ਧੀਮਾਨ, ਨਰਿੰਦਰ ਕੁਮਾਰ, ਸਰਪ੍ਰਸਤ ਮਦਨ ਲਾਲ ਟੁਲਾਨੀ, ਚੈਅਰਮੈਨ ਅਰਜੁਨ ਸੇਤੀਆ, ਮੀਤ ਪ੍ਰਧਾਨ ਗੋਪਾਲ ਕਿ੍ਸ਼ਨ ਹਸੀਜਾ, ਸਕੱਤਰ ਰਾਜ ਕੁਮਾਰ ਪਹੂਜਾ, ਲਾਲੀ ਵਰਮਾ, ਮਨੋਹਰ ਹਸੀਜਾ, ਰਾਧੇ ਸਿਆਮ, ਰਾਜੇਸ਼ ਅਤੇ ਸਤਪਾਲ ਮੌਜੂਦ ਸਨ |
ਪਿਛਲੀ ਖ਼ਬਰ ਅਕਾਸ਼ਦੀਪ ਨੇ ਗਰੈਪਲਿੰਗ ਵਿਸ਼ਵ ਕੱਪ 'ਚੋਂ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਹਲਕੇ ਦੀਆਂ 44 ਸੜਕਾਂ ਦੀ ਮੁਰੰਮਤ ਤੇ ਰੱਖ ਰਖਾਅ ਲਈ ਫ਼ੰਡਾਂ ਨੂੰ ਪ੍ਰਵਾਨਗੀ-ਚੇਅਰਮੈਨ ਗੁਰਵਿੰਦਰ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।