ਪੋਜੇਵਾਲ ਸਰਾਂ, 15 ਜੂਨ (ਨਵਾਂਗਰਾਈਾ)-ਕੰਢੀ ਇਲਾਕੇ ਦੇ ਪਿੰਡ ਪੋਜੇਵਾਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜੰਮਪਲ ਅਕਾਸ਼ਦੀਪ ਕਟਾਰੀਆ ਸਪੁੱਤਰ ਮੋਹਣ ਲਾਲ ਕਟਾਰੀਆ ਵਲੋਂ 71 ਕਿਲੋਗ੍ਰਾਮ ਭਾਰ ਸੀਨੀਅਰ ਵਰਗ ਵਿਚ ਅਸਤਾਨਾ ਕਜਾਕਸ਼ਤਾਨ ਵਿਖੇ ਹੋਏ ਗਰੈਪਲਿੰਗ (ਰੈਸਲਿੰਗ) ਵਿਸ਼ਵ ਕੱਪ ਵਿਚ ਕਾਂਸੀ ਦਾ ਤਗਮਾ ਜਿੱਤਿਆ | ਅਕਾਸ਼ਦੀਪ ਦੀ ਇਸ ਪ੍ਰਾਪਤੀ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ | ਇੱਥੇ ਵਰਨਯਯੋਗ ਹੈ ਕਿ ਇਸ ਵਿਸ਼ਵ ਕੱਪ ਵਿਚ ਵੱਖ-ਵੱਖ ਵਰਗਾਂ ਵਿਚ ਪੂਰੇ ਦੇਸ਼ ਵਿਚੋਂ 28 ਖਿਡਾਰੀ ਭਾਗ ਲੈਣ ਗਏ ਸਨ ਤੇ ਜਿਨ੍ਹਾਂ ਵਿਚ ਪੰਜਾਬ ਵਿਚੋਂ ਇਕੱਲੇ ਅਕਾਸ਼ਦੀਪ ਦੀ ਹੀ ਚੋਣ ਹੋਈ ਸੀ | ਅਕਾਸ਼ਦੀਪ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੰਦੇ ਹੋਏ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਅਕਾਸ਼ਦੀਪ ਉਨ੍ਹਾਂ ਦੇ ਆਪਣੇ ਪਿੰਡ ਪੋਜੇਵਾਲ ਦੇ ਜੰਮਪਲ ਹਨ ਤੇ ਅਕਾਸ਼ਦੀਪ ਨੇ ਅੱਜ ਪੂਰੇ ਸੰਸਾਰ ਵਿਚ ਉਨ੍ਹਾਂ ਦੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ |
ਅਕਾਸ਼ਦੀਪ ਨੇ ਗਰੈਪਲਿੰਗ ਵਿਸ਼ਵ ਕੱਪ 'ਚੋਂ ਕਾਂਸੀ ਦਾ ਤਗਮਾ ਜਿੱਤਿਆ
ਅਜੀਤ ਡੈਸਕ
16-06-2025