ਹੁਣ ਨਿੱਜੀ ਕਾਲਜਾਂ ਦੇ ਬਾਹਰ ਲੱਗੇ ਬਿਲਡਿੰਗ ਵਿਕਾਊ ਦੇ ਬੋਰਡ
ਅਜੀਤ ਡੈਸਕ
16-06-2025
ਕੁਝ ਸਮਾਂ ਪਹਿਲਾਂ ਇਨ੍ਹਾਂ ਕਾਲਜਾਂ ਨੂੰ ਜਾਣ ਵਾਲੇ ਰਸਤਿਆਂ 'ਤੇ ਟ੍ਰੈਫਿਕ ਜਾਮ ਰਹਿੰਦਾ ਸੀ ਤੇ ਲੋਕਾਂ ਨੂੰ ਬੱਤੀਆਂ 'ਤੇ ਰੁਕਣਾ ਪੈਂਦਾ ਸੀ ਪਰ ਹੁਣ ਇਨ੍ਹਾਂ ਸੜਕਾਂ 'ਤੇ ਸੁੰਨਸਾਨ ਹੈ |
ਕਾਲਜ ਨਾਲ ਸੰਬੰਧਿਤ ਇਕ ਵਿਅਕਤੀ ਨਾਲ ਗੱਲ ਸਾਂਝੀ ਕੀਤੀ ਤਾਂ ਜਾਣਕਾਰੀ ਮਿਲੀ ਤੇ ਉਨ੍ਹਾਂ ਦੱਸਿਆ ਕਿ ਭਲੇ ਸਮੇਂ ਵੇਲੇ ਦਸ ਸਾਲ ਉਨ੍ਹਾਂ ਆਪਣੇ ਛੋਟੇ ਜਿਹੇ ਅਦਾਰੇ ਤੋਂ ਇਕ ਵੱਡਾ ਅਦਾਰਾ ਖੜ੍ਹਾ ਕੀਤਾ ਸੀ ਤੇ ਸਾਡੇ ਅਦਾਰਿਆਂ ਨੂੰ ਮੋਟੀ ਕਮਾਈ ਹੁੰਦੀ ਸੀ ਪਰ ਹੁਣ ਸਰਕਾਰ ਦੇ ਫੈਸਲੇ ਨਾਲ ਸਾਨੂੰ ਇਨ੍ਹਾਂ ਅਦਾਰਿਆਂ ਦੇ ਖਰਚੇ ਐਨੇ ਪੈ ਰਹੇ ਹਨ, ਜੋ ਅਸੀਂ ਉਠਾ ਨਹੀਂ ਸਕਦੇ | ਇਸ ਲਈ ਅਸੀਂ ਵੇਚਣ ਲਈ ਮਜਬੂਰ ਹਾਂ, ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਸਤੇ ਅਜੇ ਜਲਦੀ ਨਹੀਂ ਖੋਲ੍ਹੇਗੀ, ਕਿਉਂਕਿ ਇਨ੍ਹਾਂ ਵਿਚੋਂ ਕੁਝ ਬੱਚਿਆਂ ਦੀਆਂ ਗਲਤ ਹਰਕਤਾਂ, ਕਾਨੂੰਨ ਨਾਲ ਪੰਗੇ ਆਦਿ ਨੇ ਟਰੂਡੋ ਸਰਕਾਰ ਦੀ ਬਹੁਤ ਬਦਨਾਮੀ ਕੀਤੀ ਹੈ, ਜਿਸ ਕਰਕੇ ਕਾਰਨੀ ਸਰਕਾਰ ਜਲਦੀ ਇਸ 'ਤੇ ਵਿਚਾਰ ਨਹੀਂ ਕਰੇਗੀ |