08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਦਿਨ ਦਿਹਾੜੇ ਸਰਕਾਰੀ ਸਕੂਲ 'ਚੋਂ ਕਣਕ ਚੁੱਕ ਕੇ ਫ਼ਰਾਰ ਹੋਏ ਮੋਟਰਸਾਈਕਲ ਸਵਾਰ ਲੁਟੇਰੇ

ਅਜੀਤ ਡੈਸਕ 17-06-2025
ਖਮਾਣੋਂ, 16 ਜੂਨ (ਮਨਮੋਹਣ ਸਿੰਘ ਕਲੇਰ)-ਸਰਕਾਰੀ ਪ੍ਰਾਇਮਰੀ ਸਕੂਲ ਜਟਾਣਾ ਉੱਚਾ 'ਚੋਂ ਮੋਟਰਸਾਈਕਲ ਚਾਲਕ ਲੁਟੇਰਿਆਂ ਵਲੋਂ ਕਣਕ ਦੇ ਦੋ ਥੈਲੇ ਚੋਰੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ | ਇਸ ਸੰਬੰਧੀ ਪ੍ਰਾਇਮਰੀ ਸਕੂਲ ਦੇ ਮੁਖੀ ਅਧਿਆਪਕ ਸ਼ਿੰਗਾਰਾ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਫ਼ੋਨ 'ਤੇ ਸੂਚਨਾ ਦਿੱਤੀ ਸੀ ਕਿ ਦੋ ਮੋਟਰਸਾਈਕਲ ਚਾਲਕ ਸਕੂਲ ਦੇ ਅੰਦਰੋਂ ਦੋ ਥੈਲੇ ਕਣਕ ਦੇ ਚੋਰੀ ਕਰਕੇ ਫ਼ਰਾਰ ਹੋ ਗਏ ਹਨ | ਉਪਰੰਤ ਉਕਤ ਪਿੰਡ ਦੇ ਨੌਜਵਾਨ ਨੇ ਲੁਟੇਰੇ ਮੋਟਰਸਾਈਕਲ ਚਾਲਕਾਂ ਦਾ ਕਾਫ਼ੀ ਦੂਰ ਤੱਕ ਪਿੱਛਾ ਕੀਤਾ ਪਰ ਮੋਟਰਸਾਈਕਲ ਚਾਲਕ ਲੁਟੇਰੇ ਫ਼ਰਾਰ ਹੋ ਗਏ | ਇਸ ਦੌਰਾਨ ਉਸ ਵਲੋਂ ਇਨ੍ਹਾਂ ਲੁਟੇਰਿਆ ਦੀ ਤਸਵੀਰ ਲਏ ਜਾਣ ਦਾ ਦਾਅਵਾ ਕੀਤਾ ਹੈ, ਜਿਹੜਾ ਕਿ ਜਾਂਚ ਦਾ ਵਿਸ਼ਾ ਹੈ | ਅਧਿਆਪਕ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਸਕੂਲ ਦੇ ਬਾਹਰਲੇ ਮੁੱਖ ਗੇਟ ਨੂੰ ਜਿੰਦਰਾ ਲੱਗਾ ਹੋਇਆ ਸੀ ਪਰ ਦੋਵੇਂ ਲੁਟੇਰੇ ਪ੍ਰਾਇਮਰੀ ਸਕੂਲ ਵਾਲੇ ਪਾਸਿਓਾ ਕੰਧ ਦੇ ਉੱਪਰੋਂ ਸਕੂਲ ਅੰਦਰ ਦਾਖਲ ਹੋਏ, ਜਿਸ ਕਮਰੇ 'ਚ ਮਿਡ ਡੇਅ ਮੀਲ ਨਾਲ ਸੰਬੰਧਿਤ ਕਣਕ ਦੀਆਂ ਬੋਰੀਆਂ ਪਈਆਂ ਸਨ ਉਸ ਕਮਰੇ ਦਾ ਜ਼ਿੰਦਰਾ ਤੋੜ ਕੇ ਉਸ 'ਚੋਂ ਕਣਕ ਦੀਆਂ ਦੋ ਬੋਰੀਆਂ ਚੋਰੀ ਕਰਕੇ ਉਹ ਮੋਟਰਸਾਈਕਲ ਤੇ ਫ਼ਰਾਰ ਹੋ ਗਏ | ਇਸ ਸੰਬੰਧੀ ਪਿੰਡ ਦੇ ਪਤਵੰਤਿਆਂ ਨੇ ਥਾਣਾ ਖਮਾਣੋਂ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ, ਪੁਲਿਸ ਇਸ ਮਾਮਲੇ 'ਚ ਲੋੜੀਂਦੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਉਕਤ ਮੋਟਰਸਾਈਕਲ ਚਾਲਕਾਂ ਵਲੋਂ ਇਲਾਕੇ ਅੰਦਰ ਪਿਛਲੇ 15 ਦਿਨਾਂ 'ਚ ਅਨੇਕਾਂ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਕਰਕੇ ਲੋਕ ਘਰਾਂ ਚੋਂ ਨਿਕਲਣਾ ਵੀ ਠੀਕ ਨਹੀਂ ਸਮਝਦੇ | ਓਧਰ ਦੂਜੇ ਪਾਸੇ ਐਸ. ਐਚ. ਓ. ਸਪਿੰਦਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਨੂੰ ਕੁਝ ਘੰਟਿਆਂ 'ਚ ਕਾਬੂ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਕੋਵਿਡ-19 ਸੰਬੰਧੀ ਐਡਵਾਈਜ਼ਰੀ ਕੀਤੀ ਜਾਰੀ ਅਗਲੀ ਖ਼ਬਰ ਸੈਂਪਲੀ 'ਚ ਭਗਤ ਕਬੀਰ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।