08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪੀ. ਐਮ. ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦੈ ਆਨਲਾਈਨ ਅਪਲਾਈ

ਅਜੀਤ ਡੈਸਕ 17-06-2025
ਫ਼ਤਹਿਗੜ੍ਹ ਸਾਹਿਬ, 16 ਜੂਨ (ਰਾਜਿੰਦਰ ਸਿੰਘ)-ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਬਹਾਦਰੀ, ਸਮਾਜ ਸੇਵਾ, ਵਾਤਾਵਰਨ, ਖੇਡਾਂ, ਕਲਾ ਤੇ ਸੱਭਿਆਚਾਰ ਤੇ ਵਿਗਿਆਨ ਤਕਨਾਲੋਜੀ 'ਚ ਉਪਲਬਧੀਆਂ ਹਾਸਿਲ ਕਰਨ ਵਾਲੇ ਦੇਸ਼ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪੀ. ਐਮ. ਰਾਸ਼ਟਰੀ ਬਾਲ ਪੁਰਸਕਾਰ ਲੈਣ ਲਈ 31 ਜੁਲਾਈ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਪੀ. ਐਮ. ਰਾਸ਼ਟਰੀ ਬਾਲ ਪੁਰਸਕਾਰ ਅਪਲਾਈ ਕਰਨ ਲਈ ਵਿਭਾਗ ਵਲੋਂ ਆਨ-ਲਾਈਨ ਪੋਰਟਲ ਬਣਾਇਆ ਗਿਆ ਹੈ, ਜਿਸ 'ਚ ਪੁਰਸਕਾਰ ਲਈ ਅਪਲਾਈ ਕਰਨ ਸਬੰਧੀ ਗਾਈਡ ਲਾਈਨਜ਼ ਜਾਰੀ ਕੀਤੀਆਂ ਗਈਆਂ ਹਨ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਕੇਵਲ ਉਹੀ ਬੱਚਾ ਅਪਲਾਈ ਕਰ ਸਕਦਾ ਹੈ, ਜਿਸ ਦੀ ਉਮਰ 31 ਜੁਲਾਈ 2025 ਨੂੰ 18 ਸਾਲ ਤੱਕ ਹੋਵੇ | ਇਸ ਪੁਰਸਕਾਰ ਲਈ ਬੱਚੇ ਦੇ ਮਾਤਾ-ਪਿਤਾ, ਸਕੂਲੀ ਅਧਿਆਪਕ, ਅਧਿਕਾਰੀ ਆਦਿ ਵੀ ਅਪਲਾਈ ਕਰ ਸਕਦੇ ਹਨ | ਇਸ ਤੋਂ ਇਲਾਵਾ ਪੁਰਸਕਾਰ ਲੈਣ ਦਾ ਚਾਹਵਾਨ ਬੱਚਾ ਵੀ ਅਪਲਾਈ ਕਰ ਸਕਦਾ ਹੈ |
ਪਿਛਲੀ ਖ਼ਬਰ ਡੀ. ਬੀ. ਯੂ. ਨੇ ਫ਼ੋਟੋਗਰਾਫੀ ਤਕਨੀਕਾਂ ਤੇ ਹੁਨਰਾਂ ਬਾਰੇ ਕਾਰਵਾਈ ਵਰਕਸ਼ਾਪ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਭਗੜਾਣਾ ਵਿਖੇ ਸੰਗਰਾਂਦ ਮੌਕੇ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।