ਪਟਿਆਲਾ, 16 ਜੂਨ (ਅ.ਸ. ਆਹਲੂਵਾਲੀਆ)-ਪਿੰਡ ਬਖਸ਼ੀਵਾਲਾ ਵਿਖੇ ਸਿੱਧ ਬਾਬਾ ਰੌਲ ਜੀ ਦੇ ਸਥਾਨ 'ਤੇ ਮੇਲਾ ਕਰਵਾਇਆ | ਇਸ ਸੰਬੰਧੀ ਬਾਬਾ ਅਮਨ ਨੇ ਇਥੇ ਹਰ ਸਾਲ ਮੇਲਾ ਕਰਵਾਇਆ ਜਾਂਦਾ ਹੈ | ਸਿੱਧ ਬਾਬਾ ਰੌਲ ਦੇ ਸਥਾਨ 'ਤੇ ਸੰਗਤਾਂ ਨੇ ਦੂਰੋਂ ਨੇੜਿਉਂ ਆ ਕੇ ਹਾਜ਼ਰੀਆਂ ਭਰੀਆਂ ਤੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ | ਮੇਲੇ 'ਚ ਪਹੁੰਚੇ ਕਲਾਕਾਰ ਸੁਖਰੀਤ, ਸੁਲਤਾਨ ਪੰਨਾ ਤੇ ਪੰਮਾ ਹਰਿਆਊ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਸੰਗਤਾਂ ਨੂੰ ਧਾਰਮਿਕ ਗੀਤਾਂ ਦੇ ਗਾਇਨ ਨਾਲ ਕੀਲੀ ਰੱਖਿਆ | ਬਾਬਾ ਅਮਨ ਨੇ ਦੱਸਿਆ ਕਿ ਇਸ ਮੌਕੇ ਦੂਰੋਂ ਨੇੜਿਉਂ ਆਈ ਸੰਗਤ ਲਈ ਲੰਗਰ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ, ਜਿਸ 'ਚ ਵੱਖ-ਵੱਖ ਤਰ੍ਹਾਂ ਦੇ ਪਕਵਾਨ, ਠੰਢੇ ਮਿੱਠੇ ਜਲ ਦੀਆਂ ਛਬੀਲਾਂ ਤੇ ਆਈਸ ਕਰੀਮਾਂ ਦੇ ਲੰਗਰ ਲਗਾਏ ਹੋਏ ਸਨ | ਇਸ ਮੌਕੇ ਗੱਦੀ ਨਸ਼ੀਨ ਬਾਬਾ ਅਮਨ ਜਖੇਪਲ ਵਾਲਿਆਂ ਤੋਂ ਇਲਾਵਾ ਬਾਬਾ ਕੇਸਰ ਸਿੰਘ, ਸੇਵਾਦਾਰ ਰਿੰਕੂ, ਸਤਨਾਮ ਸਿੰਘ, ਸੋਨੀ, ਕਾਲਾ, ਆਸ਼ੂ, ਰਾਮ, ਸੋਨੀ, ਹਰਬੰਸ, ਅਮਨ, ਨਿਸ਼ਾ, ਪਾਲੀ, ਦੀਪੀ, ਵਕੀਲ, ਜੱਗਾ, ਗੁਰਪ੍ਰੀਤ, ਜਿੰਦਰ ਆਦਿ ਹਾਜ਼ਰ ਸਨ |