01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਭਾਜਪਾ ਟੀਮ ਵਲੋਂ ਐਮ. ਬੀ. ਬੀ. ਐਸ. ਵਿਦਿਆਰਥੀ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 18-06-2025
ਖਮਾਣੋਂ, 17 ਜੂਨ (ਮਨਮੋਹਣ ਸਿੰਘ ਕਲੇਰ)-ਪੜ੍ਹਾਈ ਰਾਹੀਂ ਪ੍ਰਾਪਤ ਗਿਆਨ ਸਾਡਾ ਉਹ ਗਹਿਣਾ ਹੈ ਜੋ ਕਦੇ ਚੋਰੀ ਨਹੀਂ ਹੋ ਸਕਦਾ, ਜੋ ਸਾਰੀ ਉਮਰ ਸਾਡਾ ਸਾਥ ਦਿੰਦਾ ਹੈ | ਇਹ ਸ਼ਬਦ ਸਰਕਲ ਪ੍ਰਧਾਨ ਵਿਵੇਕ ਜੈਨ ਭਾਜਪਾ ਨੇ ਉਦੋਂ ਕਹੇ ਜਦੋਂ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਮਹਿਰਮਜੀਤ ਸਿੰਘ ਨੂੰ ਸਥਾਨਕ ਭਾਜਪਾ ਟੀਮ ਖਮਾਣੋਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਭਾਜਪਾ ਟੀਮ ਹਮੇਸ਼ਾ ਹੀ ਪੜ੍ਹਾਈ 'ਚ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕਰਦੀ ਰਹਿੰਦੀ ਹੈ ਅਤੇ ਉਨ੍ਹਾਂ ਦਾ ਹੌਸਲਾ ਵਧਾਉਂਦੀ ਰਹਿੰਦੀ ਹੈ | ਮਹਿਰਮਜੀਤ ਸਿੰਘ ਜੋ ਕਿ ਪਿੰਡ ਰੱਤੋਂ ਦੇ ਰਹਿਣ ਵਾਲੇ ਹਰਿੰਦਰ ਸਿੰਘ ਕੁੱਕੀ ਦਾ ਭਾਣਜਾ ਹੈ, ਨੇ ਬਾਰ੍ਹਵੀਂ ਦੀ ਬੋਰਡ ਪ੍ਰੀਖਿਆ ਦੌਰਾਨ ਮੈਡੀਕਲ 'ਚੋਂ 98 ਫ਼ੀਸਦੀ ਅੰਕ ਲੈ ਕੇ ਸਕੂਲ 'ਚੋਂ ਟੋਪ ਕੀਤਾ ਸੀ ਅਤੇ ਮੈਰਿਟ ਲਿਸਟ ਵਿਚ ਆਪਣਾ ਨਾਮ ਦਰਜ ਕਰਵਾਇਆ ਸੀ | ਮਹਿਰਮਜੀਤ ਸਿੰਘ ਹੁਣ 21 ਬੈਚ ਏਮਜ਼ ਬਠਿੰਡਾ 'ਚ ਐਮ. ਬੀ. ਬੀ. ਐਸ ਅੰਤਿਮ ਸਾਲ ਦੀ ਪੜ੍ਹਾਈ ਕਰ ਰਿਹਾ ਹੈ | ਇਸ ਦੌਰਾਨ ਵਿਗਿਆਨ ਦੇ ਬੁਲਾਰੇ ਸੇਵਾ ਮੁਕਤ ਪਿ੍ੰਸੀਪਲ ਸੁਭਾਸ਼ ਚੰਦਰ ਜੈਨ ਨੇ ਕਿਹਾ ਕਿ ਸਾਡੇ ਵਧੀਆ ਭਵਿੱਖ ਦਾ ਅਸਲ ਸਰਮਾਇਆ ਮਹਿਰਮਜੀਤ ਸਿੰਘ ਵਰਗੇ ਸਾਰੇ ਹੁਸ਼ਿਆਰ ਬੱਚੇ ਹੀ ਹਨ, ਜੋ ਇਲਾਕੇ ਦਾ ਨਾਮ ਸੂਬੇ ਅਤੇ ਦੇਸ਼ ਵਿਚ ਰੌਸ਼ਨ ਕਰ ਰਹੇ ਹਨ, ਜੋ ਆਉਣ ਵਾਲੇ ਕੱਲ੍ਹ ਨੂੰ ਆਪਣੀ ਕਾਬਲੀਅਤ ਨਾਲ ਹੋਰ ਵਧੀਆ ਬਣਾਉਣਗੇ | ਮਹਿਰਮਜੀਤ ਸਿੰਘ ਨੇ ਕਿਹਾ ਕਿ ਉਹ ਡਾਕਟਰੀ ਦੀ ਪੜ੍ਹਾਈ ਪੂਰੀ ਕਰਕੇ ਗ਼ਰੀਬ ਅਤੇ ਲੋੜਵੰਦਾਂ ਦੀ ਸੇਵਾ ਲਈ ਇਕ ਵੱਡਾ ਹਸਪਤਾਲ ਬਣਵਾਏਗਾ, ਜਿੱਥੇ ਸਾਰੇ ਹੀ ਕਾਬਿਲ ਡਾਕਟਰ ਹੋਣਗੇ ਅਤੇ ਜੋ ਗ਼ਰੀਬਾਂ ਤੇ ਲੋੜਵੰਦਾਂ ਨੂੰ ਨਾਮਾਤਰ ਫੀਸਾਂ 'ਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨਗੇ | ਸਾਡੀ ਸਾਰੀ ਟੀਮ ਸੇਵਾ ਭਾਵਨਾ ਨੂੰ ਮੁੱਖ ਰੱਖ ਕੇ ਕੰਮ ਕਰੇਗੀ | ਜਿਸ ਨਾਲ ਗ਼ਰੀਬ ਮਰੀਜ਼ਾਂ ਦਾ ਕਾਬਿਲ ਡਾਕਟਰਾਂ ਨਾਲ ਸਿੱਧਾ ਸੰਪਰਕ ਰਹੇਗਾ | ਇਸ ਮੌਕੇ ਦਿਨੇਸ਼ ਭਾਰਦਵਾਜ ਜਨਰਲ ਸਕੱਤਰ, ਸੁਦਾਗਰ ਸਿੰਘ ਭਾਂਬਰੀ, ਇੰਦੂ ਚਾਵਲਾ ਮਹਿਲਾ ਸਰਕਲ ਪ੍ਰਧਾਨ, ਜਸਵੀਰ ਕੌਰ, ਸੀਮਾ ਰਾਣੀ, ਨੀਸ਼ੂ ਰਾਣੀ ਹਾਜ਼ਰ ਸਨ |
ਪਿਛਲੀ ਖ਼ਬਰ ਅਵਾਰਾ ਪਸ਼ੂਆਂ ਦੇ ਝੁੰਡ ਰੁੱਖ ਲਗਾਉਣ ਦੀ ਮੁਹਿੰਮ ਲਈ ਬਣੇ ਵੱਡੀ ਮੁਸੀਬਤ- ਕੈਪਟਨ ਬਾਜਵਾ ਅਗਲੀ ਖ਼ਬਰ ਬਲਾਕ ਕਾਂਗਰਸ ਖਮਾਣੋਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।