04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਲੁਧਿਆਣਾ ਵੈਸਟ ਦੇ ਵੋਟਰਾਂ ਨੇ ਸੰਜੀਵ ਅਰੋੜਾ ਦੀ ਜਿੱਤ ਲਈ ਰਾਹ ਕੀਤਾ ਪੱਧਰਾ-ਚੇਅਰਮੈਨ ਗੱਜੂਮਾਜਰਾ

ਅਜੀਤ ਡੈਸਕ 20-06-2025
ਸਮਾਣਾ, 19 ਜੂਨ (ਗੁਰਦੀਪ ਸ਼ਰਮਾ)-ਲੁਧਿਆਣਾ ਵੈਸਟ ਦੀ ਜ਼ਿਮਨੀ ਵਿਚ ਵੋਟਰਾਂ ਦੇ ਵੱਡੇ ਉਤਸ਼ਾਹ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਉਮੀਦਵਾਰ ਸੰਜੀਵ ਅਰੋੜਾ ਨੂੰ ਸ਼ਾਨਦਾਰ ਜਿੱਤੇਗੀ | ਇਹ ਪ੍ਰਗਟਾਵਾ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਲਗਾਈ ਡਿਊਟੀ ਨੂੰ ਲੁਧਿਆਣਾ ਜ਼ਿਮਨੀ ਦੌਰਾਨ ਬਾਖ਼ੂਬੀ ਨਿਭਾਉਂਦਿਆਂ ਘਰ-ਘਰ ਤੱਕ ਪਹੁੰਚ ਕੇ ਸੰਜੀਵ ਅਰੋੜਾ ਦੀ ਜਿੱਤ ਨੂੰ ਆਸਾਨ ਬਣਾਉਣ ਦਾ ਕੰਮ ਕੀਤਾ | ਚੇਅਰਮੈਨ ਗੱਜੂਮਾਜਰਾ ਨੇ ਕਿਹਾ ਕਿ ਲੁਧਿਆਣਾ ਵੈਸਟ ਦੀ ਜ਼ਿਮਨੀ ਦੌਰਾਨ ਪ੍ਰਚਾਰ ਕਰਦਿਆਂ ਲੋਕਾਂ ਨਾਲ ਗੱਲਬਾਤ ਕਰਦਿਆਂ ਸਪਸ਼ਟ ਹੋ ਗਿਆ ਸੀ ਕਿ ਵਪਾਰੀ ਤੇ ਉਦਯੋਗਪਤੀ ਉਮੀਦਵਾਰ ਸੰਜੀਵ ਅਰੋੜਾ ਜਿੱਥੇ ਆਪਣੀ ਜਿੱਤ ਨੂੰ ਯਕੀਨੀ ਬਣਾਉਣਗੇ, ਉੱਥੇ ਪੰਜਾਬ ਦੇ ਮੰਤਰੀ ਮੰਡਲ ਵਿਚ ਮੰਤਰੀ ਬਣਾ ਕੇ ਲੁਧਿਆਣਾ ਵੈਸਟ ਦੇ ਲੋਕਾਂ ਦੀ ਸੇਵਾ ਵਿਚ ਹਮੇਸ਼ਾ ਹਾਜ਼ਰ ਰਹਿਣਗੇ | ਉਨ੍ਹਾਂ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਵਲੋਂ ਜਿੱਥੇ ਇਸ ਜਿੱਤ ਨੂੰ ਯਕੀਨੀ ਬਣਾਇਆ ਗਿਆ, ਉੱਥੇ ਹੀ ਵਿਰੋਧੀ ਸਿਆਸੀ ਪਾਰਟੀਆਂ ਨੂੰ ਦੱਸ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸੇਵਾ ਵਿਚ ਹਮੇਸ਼ਾ ਜੁੱਟੀ ਰਹੇਗੀ | ਉਨ੍ਹਾਂ ਕਿਹਾ ਕਿ ਉਹ ਦਿਨ ਹੁਣ ਦੂਰ ਨਹੀਂ ਰਹੇਗਾ ਮੁੜ ਦੂਜੀ ਵਾਰ 2027 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਇਤਿਹਾਸ ਸਿਰਜੇਗੀ |
ਪਿਛਲੀ ਖ਼ਬਰ ਸਰਕਾਰ ਤਹਿਸੀਲ 'ਚ ਬੈਠੇ ਟਾਈਪਿਸਟਾਂ, ਅਰਜ਼ੀ ਨਵੀਸਾਂ ਲਈ ਜਗ੍ਹਾ ਦਾ ਕਰੇ ਪ੍ਰਬੰਧ-ਪ੍ਰਵੀਨ ਰਾਣਾ ਅਗਲੀ ਖ਼ਬਰ ਮਲੇਸ਼ੀਆ 'ਚ ਸਿੱਖਿਆ ਸੰਮੇਲਨ ਰਾਹੀਂ ਗੂੰਜੀ 'ਆਪਣਾ ਪੰਜਾਬ' ਦੀ ਆਵਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।