15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ

ਅਜੀਤ ਡੈਸਕ 21-06-2025
ਖਮਾਣੋਂ, 20 ਜੂਨ (ਮਨਮੋਹਣ ਸਿੰਘ ਕਲੇਰ)-ਥਾਣਾ ਖੇੜੀ ਨੌਧ ਸਿੰਘ ਅਧੀਨ ਪੈਂਦੇ ਪਿੰਡ ਰਾਏਪੁਰ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ 'ਤੇ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ | ਜਿਨ੍ਹਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ | ਮਿ੍ਤਕਾਂ 'ਚ ਲਖਵੀਰ ਸਿੰਘ ਪੁੱਤਰ ਜਸਪਾਲ ਸਿੰਘ ਅਤੇ ਹਰਦੀਪ ਕੌਰ ਪਤਨੀ ਲਖਵੀਰ ਸਿੰਘ ਵਾਸੀਆਨ ਪਿੰਡ ਜੱਲੋਵਾਲ ਹਾਲ ਆਬਾਦ ਰਾਏਪੁਰ ਥਾਣਾ ਖੇੜੀ ਨੌਧ ਸਿੰਘ ਸ਼ਾਮਿਲ ਹਨ | ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਕੁਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ 'ਚ ਰਣਜੀਤ ਸਿੰਘ ਪੁੱਤਰ ਜਸਪਾਲ ਵਾਸੀ ਪਿੰਡ ਜੱਲੋਵਾਲ ਥਾਣਾ ਖੇੜੀ ਨੌਧ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਪਿੰਡ ਰਾਏਪੁਰ ਤੇ ਪਿੰਡ ਜੱਲੋਵਾਲ ਵਿਖੇ ਪਸ਼ੂਆਂ ਦਾ ਗੋਹਾ ਕੂੜਾ ਚੁੱਕਣ ਜਾਂਦੇ ਹਨ ਤਾਂ ਅੱਜ ਵੀ ਉਹ ਆਪਣੇ ਭਰਾ ਅਤੇ ਭਰਜਾਈ ਨਾਲ ਜਾ ਰਿਹਾ ਸੀ | ਉਸ ਦਾ ਭਰਾ ਅਤੇ ਭਰਜਾਈ ਪਿੱਛੇ ਸਨ ਤਾਂ ਜਦੋਂ ਉਹ ਚੁਰਸਤਾ ਪਿੰਡ ਰਾਏਪੁਰ ਦਾ ਚੌਕ ਕਰਾਸ ਕਰਦੇ ਸਮੇਂ ਇਕ ਤੇਜ਼ ਰਫ਼ਤਾਰ ਰਜਿਸਟੇ੍ਰਸ਼ਨ ਨੰਬਰੀ ਕਾਰ ਮਾਰਕਾ ਐਕਸ.ਯੂ. ਵੀ. ਦੇ ਚਾਲਕ ਨੇ ਹਾਦਸਾ ਕਰ ਦਿੱਤਾ | ਜਿਸ ਉਪਰੰਤ ਉਸ ਦੇ ਭਰਾ ਅਤੇ ਭਰਜਾਈ ਦੀ ਮੌਤ ਹੋ ਗਈ | ਪੁਲਿਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਕਾਰ ਚਾਲਕ ਕਪਿਲ ਹਾਂਡਾ ਵਾਸੀ ਮੰਡੀ ਗੋਬਿੰਦਗੜ੍ਹ ਖ਼ਿਲਾਫ਼ ਧਾਰਾ 281,106,324 ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਪਿਉ ਗਿ੍ਫ਼ਤਾਰ, ਪੁੱਤ ਫ਼ਰਾਰ ਅਗਲੀ ਖ਼ਬਰ ਧੋਖਾਧੜੀ ਕਰਨ ਦੇ ਮੁਕੱਦਮੇ 'ਚ ਪਿਉ-ਧੀਅ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।