ਮੰਡੀ ਗੋਬਿੰਦਗੜ੍ਹ, 20 ਜੂਨ (ਇਕਬਾਲ ਸੰਧੂ)-ਸ੍ਰੀ ਸ਼ਿਵ ਸ਼ਕਤੀ ਬਰਫ਼ਾਨੀ ਸੇਵਾ ਦਲ ਦੇ ਪ੍ਰਧਾਨ ਲਲਿਤ ਪ੍ਰਸ਼ਾਦ ਦੀ ਅਗਵਾਈ ਵਿਚ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਮਰਨਾਥ ਯਾਤਰੀਆਂ ਲਈ ਲੰਗਰ ਸਮਗਰੀ ਦਾ ਟਰੱਕ ਰਵਾਨਾ ਕੀਤਾ ਗਿਆ | ਇਸ ਮੌਕੇ ਸ਼ਹਿਰ ਤੋਂ ਪਹਿਲਾ ਲੰਗਰ 3 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ ਯਾਤਰਾ ਦੀ ਸਮਾਪਤੀ ਤੱਕ ਜਾਰੀ ਰਹੇਗਾ, ਜਿਸ ਦੌਰਾਨ ਬਾਬਾ ਅਮਰਨਾਥ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਪੌਸ਼ਟਿਕ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਤਿਆਰ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸਵੇਰੇ ਅਤੇ ਦੁਪਹਿਰ ਨੂੰ ਚਾਹ ਅਤੇ ਬਿਸਕੁਟ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਰਾਤ ਦੇ ਠਹਿਰਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ | ਪ੍ਰਧਾਨ ਲਲਿਤ ਪ੍ਰਸਾਦ ਨੇ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਪਹਿਲੀ ਵਾਰ ਮੰਡੀ ਗੋਬਿੰਦਗੜ੍ਹ ਦਾ ਆਪਣਾ ਲੰਗਰ ਅਮਰਨਾਥ ਯਾਤਰਾ ਵਿਚ ਲਗਾਇਆ ਜਾ ਰਿਹਾ ਹੈ | ਇਸ ਮੌਕੇ ਵਾਈਸ ਪ੍ਰਧਾਨ ਵਿਨੈ ਸਹਿਦੇਵ, ਸਕੱਤਰ ਬਲਦੇਵ ਸਿੰਘ, ਕੈਸ਼ੀਅਰ ਮਨੋਜ ਭੱਲਾ, ਸਤੀਸ਼ ਕੁਮਾਰ, ਚੇਤਨ ਸ਼ਰਮਾ, ਸ਼ਿਵ ਨੰਦਨ, ਯਸ਼ਪਾਲ ਪੁਰੀ, ਰਾਜੇਸ਼ ਲੁਟਾਵਾ, ਰਾਕੇਸ਼ ਕੁਮਾਰ, ਮਹਿੰਦਰ ਪਾਲ, ਕਪਿਲ ਸਿੰਗਲਾ, ਅਮਿਤ ਭੱਲਾ, ਮਨੋਜ ਸਹਿਗਲ, ਸੋਹਣ