15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਗ੍ਰਾਮ ਪੰਚਾਇਤ ਭਟੇੜੀ ਵਲੋਂ ਯੋਗਾ ਦਿਵਸ ਨੂੰ ਸਮਰਪਿਤ ਕੈਂਪ ਲਗਾਇਆ

ਅਜੀਤ ਡੈਸਕ 21-06-2025
ਬਸੀ ਪਠਾਣਾਂ, 20 ਜੂਨ (ਯਤਿੰਦਰ ਮੌਦਗਿਲ)-ਬਸੀ ਪਠਾਣਾਂ ਬਲਾਕ ਅਧੀਨ ਆਉਂਦੀ ਗਰਾਮ ਪੰਚਾਇਤ ਭਟੇੜੀ ਵਲੋਂ ਸਰਪੰਚ ਹਰਪਾਲ ਸਿੰਘ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਕੈਂਪ ਲਗਾਇਆ ਗਿਆ | ਜਿਸ ਵਿਚ ਯੋਗਾ ਮਾਹਿਰ ਅਧਿਆਪਕ ਜਗਦੀਸ਼ ਸਿੰਘ ਨੇ ਨਗਰ ਵਾਸੀਆਂ ਨੂੰ ਯੋਗ ਕਿਰਿਆਵਾਂ ਕਰਵਾਈਆਂ ਤੇ ਇਨ੍ਹਾਂ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਯੋਗ ਸਾਨੂੰ ਸਿਹਤਮੰਦ ਰੱਖਦਾ ਹੈ, ਇਸ ਲਈ ਸਾਰਿਆਂ ਨੂੰ ਯੋਗਾ ਕੈਂਪਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਇਸ ਮੌਕੇ ਪੰਚ ਕਰਮਜੀਤ ਕੌਰ, ਰਮਾ ਰਾਣੀ, ਮਨਜੀਤ ਸਿੰਘ, ਕਰਮ ਸਿੰਘ, ਗੁਰਮੁਖ ਸਿੰਘ, ਦਾਰਾ ਸਿੰਘ, ਮਾਸਟਰ ਨਿਰਮਲ ਸਿੰਘ ਨਾਲ ਵੱਡੀ ਗਿਣਤੀ ਵਿਚ ਹੋਰ ਨਗਰ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਟੇ੍ਰਨਰ ਤੋਂ ਸੱਖਣੀ ਚੱਲ ਰਹੀ ਹੈ ਯੋਗਸ਼ਾਲਾ ਅਗਲੀ ਖ਼ਬਰ ਭਾਜਪਾ ਮੰਡਲ ਬਸੀ ਪਠਾਣਾਂ ਨੇ 'ਇਕ ਰੁੱਖ ਮਾਂ ਦੇ ਨਾਮ' ਤਹਿਤ ਬੂਟੇ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।