15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਟੇ੍ਰਨਰ ਤੋਂ ਸੱਖਣੀ ਚੱਲ ਰਹੀ ਹੈ ਯੋਗਸ਼ਾਲਾ

ਅਜੀਤ ਡੈਸਕ 21-06-2025
ਬਸੀ ਪਠਾਣਾਂ, 20 ਜੂਨ (ਯਤਿੰਦਰ ਮੌਦਗਿਲ)-ਇਕ ਪਾਸੇ ਸਰਕਾਰ ਵਲੋਂ ਯੋਗ ਨੂੰ ਉਤਸ਼ਾਹਿਤ ਕਰਨ ਦਾ ਦਾਅਵਾ ਬੜੇ ਜ਼ੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਬਸੀ ਪਠਾਣਾਂ 'ਚ ਸੰਤ ਨਾਮਦੇਵ ਮੰਦਿਰ ਮਾਰਗ 'ਤੇ ਚੱਲਦੀ ਯੋਗਸ਼ਾਲਾ ਨੂੰ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਸਰਕਾਰੀ ਟਰੇਨਰ ਦਾ ਇੰਤਜ਼ਾਰ ਹੈ | ਇੱਥੇ ਯੋਗ ਕਰਦੀਆਂ ਔਰਤਾਂ ਨੇ ਦੱਸਿਆ ਕਿ ਇਹ ਗਰੁੱਪ ਸਰਕਾਰ ਵਲੋਂ ਭੇਜੀ ਟਰੇਨਰ ਵਲੋਂ ਕਰੀਬ ਇਕ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ | ਜਿਸ ਵਿਚ 20 ਤੋਂ ਜ਼ਿਆਦਾ ਔਰਤਾਂ ਜੁੜੀਆਂ ਸਨ | ਉਨ੍ਹਾਂ ਕਿਹਾ ਕਿ ਇਸ ਗਰੁੱਪ ਵਿਚ ਤਿੰਨ ਟਰੇਨਰ ਯੋਗ ਕਿਰਿਆਵਾਂ ਸਿਖਾਉਣ ਲਈ ਆਈਆਂ ਤੇ ਕੁੱਝ ਸਮਾਂ ਲਗਾ ਕੇ ਚਲੀਆਂ ਗਈਆਂ | ਉਨ੍ਹਾਂ ਕਿਹਾ ਕਿ ਹੁਣ ਲਗਭਗ ਪਿਛਲੇ ਚਾਰ ਮਹੀਨੇ ਤੋਂ ਕੋਈ ਟਰੇਨਰ ਯੋਗ ਸਿਖਾਉਣ ਨਹੀਂ ਆ ਰਿਹਾ | ਜਿਸ ਕਾਰਨ ਯੋਗ ਸਿੱਖਣ ਵਾਲੀਆਂ ਔਰਤਾਂ ਵਿਚ ਮਾਯੂਸੀ ਛਾਈ ਹੋਈ ਹੈ | ਉਨ੍ਹਾਂ ਸਰਕਾਰ ਤੋਂ ਜਲਦ ਤੋਂ ਜਲਦ ਟਰੇਨਰ ਭੇਜਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਹਲਕਾ ਬਸੀ ਪਠਾਣਾਂ ਕਾਂਗਰਸ ਵਲੋਂ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ ਦਾ ਸਨਮਾਨ ਅਗਲੀ ਖ਼ਬਰ ਗ੍ਰਾਮ ਪੰਚਾਇਤ ਭਟੇੜੀ ਵਲੋਂ ਯੋਗਾ ਦਿਵਸ ਨੂੰ ਸਮਰਪਿਤ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।