ਖਮਾਣੋਂ, 20 ਜੂਨ (ਮਨਮੋਹਣ ਸਿੰਘ ਕਲੇਰ)-ਪੰਜਾਬ ਕਾਂਗਰਸ ਪ੍ਰਦੇਸ਼ ਕਮੇਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਾੜਿੰਗ ਵਲੋਂ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਲਈ ਨਿਯੁਕਤ ਕੀਤੇ ਗਏ ਹਲਕਾ ਕੋਆਰਡੀਨੇਟਰ ਮਾਛੀਵਾੜਾ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ ਕਸਤੂਰੀ ਲਾਲ ਮਿੰਟੂ ਦਾ ਪਾਰਟੀ ਦੇ ਸੀਨੀਅਰ ਲੀਡਰ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਇੱਥੋਂ ਦੀ ਅਨਾਜ ਮੰਡੀ ਸਥਿੱਤ ਦਫ਼ਤਰ ਵਿਚ ਵਰਕਰਾਂ ਅਤੇ ਅਹੁਦੇਦਾਰਾਂ ਦੁਆਰਾ ਵੱਡਾ ਇਕੱਠ ਕਰਕੇ ਕਾਫ਼ਲੇ ਦੇ ਰੂਪ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ | ਡਾ. ਮਨੋਹਰ ਸਿੰਘ ਨੇ ਕਿਹਾ ਕਿ ਸ੍ਰੀ ਮਿੰਟੂ ਕਾਂਗਰਸ ਪਾਰਟੀ ਦੇ ਇਕ ਅਨੁਭਵੀ, ਮਿਹਨਤੀ ਤੇ ਨਿਧੜਕ ਆਗੂ ਹਨ, ਜਿਨ੍ਹਾਂ ਕਰਕੇ ਇਲਾਕਾ ਬਸੀ ਪਠਾਣਾਂ ਵਿਚ ਪਾਰਟੀ ਹੋਰ ਮਜ਼ਬੂਤ ਹੋਵੇਗੀ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਲਕਾ ਬਸੀ ਪਠਾਣਾਂ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣੇ ਸੁਝਾਅ ਦਿੱਤੇ | ਸ੍ਰੀ ਮਿੰਟੂ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੁਹਾਡੇ ਸਾਰਿਆਂ ਦੇ ਦਿੱਤੇ ਸੁਝਾਵਾਂ ਨਾਲ ਹਲਕੇ ਵਿਚ ਪਾਰਟੀ ਸੰਗਠਨ ਨੂੰ ਵਧੀਆ ਬਣਾਉਣ ਲਈ ਕੰਮ ਕਰਨਗੇ | ਜਲਦੀ ਹੀ ਇਲਾਕੇ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਸਾਬਕਾ ਸੂਬਾ ਕਾਂਗਰਸ ਸਕੱਤਰ ਵਰਿੰਦਰਪਾਲ ਸਿੰਘ ਵਿੰਕੀ ਤੇ ਓਮ ਪ੍ਰਕਾਸ਼ ਤਾਂਗੜੀ, ਬਸੀ ਪਠਾਣਾਂ ਤੋਂ ਸਾਬਕਾ ਕੌਂਸਲ ਪ੍ਰਧਾਨ ਰਮੇਸ਼ ਗੁਪਤਾ, ਖਮਾਣੋਂ ਕੌਂਸਲ ਸਾਬਕਾ ਪ੍ਰਧਾਨ ਡਾ. ਅਮਰਜੀਤ ਸੋਹਲ ਤੇ ਬਲਮਜੀਤ ਸਿੰਘ ਪਿ੍ੰਸੀ, ਜ਼ਿਲ੍ਹਾ ਵਾਈਸ ਪ੍ਰਧਾਨ ਭੀਮ ਚੰਦ ਸ਼ੁਕਲਾ ਤੇ ਕੇਸਰ ਸਿੰਘ ਹਵਾਰਾ ਕਲਾਂ, ਮਾਰਕੀਟ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਰਾਜੂ ਵਧਵਾ, ਪੇਂਡੂ ਵਿਕਾਸ ਕਾਂਗਰਸ ਸੂਬਾ ਵਾਈਸ ਪ੍ਰਧਾਨ ਰਵਿੰਦਰ ਰਾਣਾ ਮਨੈਲਾ, ਜ਼ਿਲ੍ਹਾ ਜਨਰਲ ਸਕੱਤਰ ਤੇ ਕੌਂਸਲਰ ਜਰਨੈਲ ਸਿੰਘ ਨਾਹਰਾ, ਕੌਂਸਲਰ ਕਰਮਜੀਤ ਸਿੰਘ ਢੀਂਡਸਾ, ਬਸੀ ਸ਼ਹਿਰੀ ਪ੍ਰਧਾਨ ਕਿਸ਼ੋਰੀ ਲਾਲ, ਸੁਖਦੇਵ ਸਿੰਘ ਚੜ੍ਹੀ ਜ਼ਿਲ੍ਹਾ ਸਕੱਤਰ, ਕਿਸਾਨ ਵਿੰਗ ਆਗੂ ਗੁਰਦੀਪ ਸਿੰਘ ਦੀਪਾ, ਸਾਬਕਾ ਵਾਈਸ ਚੇਅਰਮੈਨ ਬਲਾਕ ਸੰਮਤੀ ਅਵਤਾਰ ਸਿੰਘ ਸੁਹਾਵੀ, ਸੁਖਦੇਵ ਸਿੰਘ ਭਾਂਬਰੀ, ਸੇਵਾ ਮੁਕਤ ਪਿ੍ੰਸੀਪਲ ਦੀਦਾਰ ਸਿੰਘ, ਜ਼ਿਲ੍ਹਾ ਸਾਬਕਾ ਉਪ ਪ੍ਰਧਾਨ ਦਰਸ਼ਨ ਸਿੰਘ ਮਾਵੀ ਤੇ ਕੁਲਵੀਰ ਸਿੰਘ ਸ਼ੇਰਗੜ੍ਹ ਬਾੜਾ, ਐਸ.ਸੀ. ਵਿੰਗ ਆਗੂ ਮਨਜੀਤ ਸਿੰਘ ਨੰਦਪੁਰ, ਜਸਵੀਰ ਸਿੰਘ ਕੱਜਲਮਾਜਰਾ, ਸਾਬਕਾ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਲੁਹਾਰ ਮਾਜਰੀ, ਯੂਥ ਆਗੂ ਈਸਰ ਮੈੜਾਂ ਅਤੇ ਭੁਪਿੰਦਰ ਸਿੰਘ ਹੁਸੈਨਪੁਰ ਨੇ ਵੀ ਸ਼ਮੂਲੀਅਤ ਕੀਤੀ | ਕਸਤੂਰੀ ਲਾਲ ਮਿੰਟੂ ਨੂੰ ਸਨਮਾਨਿਤ ਕਰਨ ਲਈ ਵੱਡੀ ਗਿਣਤੀ ਵਿਚ ਪਹੁੰਚੇ ਕਾਂਗਰਸੀ ਆਗੂਆਂ ਵਿਚ ਸਾਬਕਾ ਸਰਪੰਚ ਜੋਗਾ ਸਿੰਘ ਕੋਟਲਾ ਮਸੂਦ, ਬਰਿੰਦਰ ਸਿੰਘ ਮੋਹਣਮਾਜਰਾ, ਰਵਿੰਦਰ ਤੇ ਰਵੀ ਥਾਬਲਾਂ, ਗੁਰਮੀਤ ਸਿੰਘ ਮੀਰਪੁਰ, ਯੂਥ ਆਗੂ ਸੁੱਖੀ ਬਦੇਸ਼ਾ ਤੇ ਗੁਰੀ ਗੁਰਮ ਮਹਿਦੂਦਾਂ, ਰਮੇਸ਼ ਕੁਮਾਰ ਬਸੀ, ਭੁਪਿੰਦਰ ਸਿੰਘ ਹੁਸੈਨਪੁਰ, ਹਰਮਨ ਬਡਲਾ, ਗੋਬਿੰਦ ਸਿੰਘ ਚੁੰਨ੍ਹੀ, ਦਲਜੀਤ ਸਿੰਘ ਨਾਮਧਾਰੀ, ਸਾਬਕਾ ਬਲਾਕ ਸੰਮਤੀ ਵਾਈਸ ਚੇਅਰਮੈਨ ਡਾ. ਨਰਿੰਦਰ ਸ਼ਰਮਾ, ਜਗਦੀਪ ਭਾਂਬਰੀ, ਜਰਮਨ ਸਿੰਘ ਸਿੱਧੂਪੁਰ ਕਲਾਂ, ਸਾਬਕਾ ਸਰਪੰਚ ਸੁੱਚਾ ਸਿੰਘ ਰੈਲੋਂ, ਤਰਲੋਚਨ ਸਿੰਘ ਨੰਦਪੁਰ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਭੜੀ, ਪੰਚ ਰਾਮ ਸੈਦਪੁਰ, ਗੁਰਪ੍ਰੀਤ ਪਨੈਚਾ, ਦਵਿੰਦਰ ਭੁੱਟਾ, ਕੁਲਦੀਪ ਸਿੰਘ ਭਟੇੜੀ, ਸਾਬਕਾ ਸਰਪੰਚ ਰੋਡਾ ਭਟੇੜੀ, ਅਵਤਾਰ ਸਿੰਘ ਕਲੌੜ, ਸੱਜਣ ਸਿੰਘ ਕਲੌੜ, ਲੱਕੀ ਧੀਮਾਨ, ਸਰਪੰਚ ਵਰਿੰਦਰ ਕਲੌਂਦੀ, ਬਾਦਲ ਸਿੰਘ ਕਲੌੜ ਅਤੇ ਜੀਵਨ ਮਨੈਲਾ ਵੀ ਸ਼ਾਮਿਲ ਸਨ |