15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਜਸਪੂਰਨ ਪਹਿਲਵਾਨ ਨੇ ਮੁੜ ਬਸੀ ਪਠਾਣਾਂ ਹਲਕੇ ਦਾ ਮਾਣ ਵਧਾਇਆ

ਅਜੀਤ ਡੈਸਕ 21-06-2025
ਬਸੀ ਪਠਾਣਾਂ, 20 ਜੂਨ (ਮੌਦਗਿਲ)-ਨੇੜਲੇ ਪਿੰਡ ਬਹਿਰਾਮਪੁਰ ਦੇ ਮਸ਼ਹੂਰ ਪਹਿਲਵਾਨ ਕੁਲਤਾਰ ਸਿੰਘ ਦੇ ਹੋਣਹਾਰ ਪੁੱਤਰ ਪਹਿਲਵਾਨ ਜਸਪੂਰਨ ਸਿੰਘ ਨੇ ਇਕ ਵਾਰ ਫਿਰ ਬਸੀ ਪਠਾਣਾਂ ਹਲਕੇ ਦਾ ਮਾਣ ਵਧਾਇਆ ਹੈ | ਪਿਤਾ ਕੁਲਤਾਰ ਸਿੰਘ ਨੇ ਦੱਸਿਆ ਕਿ ਜਸਪੂਰਨ ਦੀ ਚੋਣ ਵਿੰਗ ਤਾਊ ਵੀਅਤਨਾਮ ਅੰਡਰ-23 ਸੀਨੀਅਰ ਏਸ਼ੀਆ ਰੇਸਲਿੰਗ ਚੈਂਪੀਅਨਸ਼ਿਪ ਲਈ ਹੋਈ ਹੈ | ਖ਼ਾਸ ਗੱਲ ਇਹ ਹੈ ਕਿ ਜਸਪੂਰਨ ਇਸ ਚੈਂਪੀਅਨਸ਼ਿਪ ਵਿਚ ਦੇਸ਼ ਵਲੋਂ ਗਈ ਟੀਮ ਦੀ ਅਗਵਾਈ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਸਪੂਰਨ ਦਾ ਮੁਕਾਬਲਾ 21 ਜੂਨ ਨੂੰ ਹੋਵੇਗਾ | ਜਸਪੂਰਨ ਭਾਰਤ ਕੇਸਰੀ ਅਤੇ ਭਾਰਤ ਕੁਮਾਰ ਦਾ ਖ਼ਿਤਾਬ ਵੀ ਆਪਣੇ ਨਾਂਅ ਕਰ ਚੁੱਕਾ ਹੈ | ਇਸ ਦੇ ਇਲਾਵਾ ਇਸ ਤੋਂ ਪਹਿਲਾਂ ਇਟਲੀ ਦੇ ਰੋਮ ਸ਼ਹਿਰ ਵਿਚ ਭਾਰਤ ਵਲੋਂ ਖੇਡਦਿਆਂ ਕਾਂਸੀ ਦਾ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਵਿਚ ਪਾਇਆ ਸੀ | ਇਸ ਮੌਕੇ ਪਹਿਲਵਾਨ ਜਸਪੂਰਨ ਸਿੰਘ ਨੂੰ ਡੇਰਾ ਬਾਬਾ ਬੁੱਧ ਦਾਸ ਜੀ ਦੇ ਮਹੰਤ ਡਾ. ਸਿਕੰਦਰ ਸਿੰਘ, ਮੁੱਲਾਂਪੁਰ ਦੇ ਬਾਬਾ ਬਲਵਿੰਦਰ ਦਾਸ, ਨਗਰ ਕੌਂਸਲ ਬਸੀ ਪਠਾਣਾਂ ਦੇ ਸਾਬਕਾ ਮੀਤ ਪ੍ਰਧਾਨ ਰੇਨੂੰ ਹੈਪੀ, ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ, ਦੀਦਾਰ ਸਿੰਘ ਦਾਰੀ, ਕੈਪਟਨ ਗੁਰਮੀਤ ਸਿੰਘ ਗੁਰਾਇਆ, ਪਹਿਲਵਾਨ ਪਰਮਿੰਦਰ ਸਿੰਘ ਡੂਮਛੇੜੀ, ਖੁਸ਼ਵੰਤ ਰਾਏ ਥਾਪਰ ਤੇ ਹੋਰ ਕੁਸ਼ਤੀ ਪ੍ਰੇਮੀਆਂ ਨੇ ਸ਼ੁੱਭਕਾਮਨਾਵਾਂ ਵੀ ਦਿੱਤੀਆਂ |
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਫੋਸਟੈਕ ਸਿਖਲਾਈ ਲਈ ਪੀ. ਏ. ਯੂ. ਦਾ ਦੌਰਾ ਅਗਲੀ ਖ਼ਬਰ ਹਲਕਾ ਬਸੀ ਪਠਾਣਾਂ ਕਾਂਗਰਸ ਵਲੋਂ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।