21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਵਿਦੇਸ਼ ਭੇਜਣ ਦਾ ਝਾਂਸਾ ਦੇ ਠੱਗੀ ਮਾਰਨ ਦੇ ਦੋਸ਼ ਹੇਠ ਕੰਪਨੀ ਮਾਲਕ ਸਮੇਤ 6 ਨਾਮਜ਼ਦ

ਅਜੀਤ ਡੈਸਕ 22-06-2025
ਬਸੀ ਪਠਾਣਾਂ, 21 ਜੂਨ (ਮੌਦਗਿਲ)-ਬਸੀ ਪਠਾਣਾਂ ਪੁਲਿਸ ਵਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਕੰਪਨੀ ਦੇ ਮਾਲਕ ਸਮੇਤ 6 ਲੋਕਾਂ ਨੂੰ ਨਾਮਜ਼ਦ ਕੀਤੇ ਜਾਣ ਦੀ ਸੂਚਨਾ ਹੈ | ਇਸ ਮਾਮਲੇ ਵਿਚ ਨੇੜਲੇ ਪਿੰਡ ਦੇ ਪੀੜਤ ਨੇ 12 ਮਾਰਚ 2025 ਨੂੰ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ | ਜਿਸ ਵਿਚ ਦਰਖਾਸਤ ਕਰਤਾ ਨੇ ਦੱਸਿਆ ਕਿ ਉਸ ਦਾ ਸਾਲ 2022 ਦੌਰਾਨ ਕੈਨੇਡਾ ਭੇਜਣ ਲਈ ਮੁਹਾਲੀ ਦੀ ਰੁਦਰਾਕਸ਼ ਕੰਪਨੀ ਨਾਲ ਕਰਾਰ ਹੋਇਆ ਸੀ | ਕੰਪਨੀ ਦੇ ਮਾਲਕ ਨੇ ਉਸ ਨੂੰੂ ਕੈਨੇਡਾ ਭੇਜਣ ਦਾ ਭਰੋਸਾ ਦਿਵਾਇਆ ਸੀ | ਜਿਸ ਦੇ ਏਵਜ ਵਿਚ ਦਰਖਾਸਤ ਕਰਤਾ ਵਲੋਂ ਕੰਪਨੀ ਕੋਲ ਪਾਸਪੋਰਟ ਤੇ ਹੋਰ ਦਸਤਾਵੇਜ਼ ਜਮਾਂ ਕਰਵਾਉਣ ਦੇ ਨਾਲ-ਨਾਲ 6 ਲੱਖ 29 ਹਜ਼ਾਰ 500 ਰੁਪਏ ਵੀ ਅਦਾ ਕੀਤੇ ਸਨ, ਪਰ ਕੰਪਨੀ ਨੇ ਨਾ ਹੀ ਸ਼ਿਕਾਇਤ ਕਰਤਾ ਨੂੰ ਕੈਨੇਡਾ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਿਸ ਕਰ ਰਹੇ ਹਨ | ਸ਼ਿਕਾਇਤ ਕਰਤਾ ਨੇ ਪੁਲਿਸ ਤੋਂ ਪੈਸੇ ਵਾਪਿਸ ਕਰਵਾਉਣ ਅਤੇ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੀ | ਮਾਮਲੇ ਦੀ ਜਾਂਚ ਡੀ.ਐੱਸ.ਪੀ ਰਾਜ ਕੁਮਾਰ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੀ ਕੰਪਨੀ ਦੇ ਮਾਲਕ ਤੇ ਉਸ ਦੇ ਕਰਮਚਾਰੀਆਂ ਸਮੇਤ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ | ਉਨ੍ਹਾਂ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੀ ਗੱਲ ਵੀ ਕਹੀ ਹੈ |
ਪਿਛਲੀ ਖ਼ਬਰ ਪਿੰਡ ਕਨਸੂਹਾ ਖ਼ੁਰਦ ਦੀ ਸ਼ਾਮਲਾਤ ਜ਼ਮੀਨ ਨੂੰ ਲੱਗਿਆ ਨਹਿਰੀ ਪਾਣੀ ਅਗਲੀ ਖ਼ਬਰ ਸਾਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਤੇ ਨਿਰੋਗ ਰਹਿਣ ਲਈ ਯੋਗ ਜ਼ਰੂਰ ਕਰਨਾ ਚਾਹੀਦੈ-ਭੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।