ਭਾਦਸੋਂ, 21 ਜੂਨ (ਪ੍ਰਦੀਪ ਦੰਦਰਾਲਾ)-ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਪਿੰਡ ਕਨਸੂਹਾ ਖ਼ੁਰਦ ਦੀ ਸ਼ਾਮਲਾਤ ਜ਼ਮੀਨ ਨੂੰ ਨਹਿਰੀ ਪਾਣੀ ਨਾਲ ਸਿੰਚਾਈ ਲੱਗਣ ਸਦਕਾ ਹਰੀ ਭਰੀ ਹੋਣ ਦਾ ਮਾਣ ਪ੍ਰਾਪਤ ਹੋਇਆ | ਜੋ ਕਿ ਆਜ਼ਾਦੀ ਸਮੇਂ ਤੋਂ ਪਾਣੀ ਬਿਨਾਂ ਹੀ ਪਈ ਸੀ | ਸਰਪੰਚ ਸਤਨਾਮ ਸਿੰਘ ਸੱਤੀ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਇਸ ਕਾਰਜ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਭੰਗੂ ਕਨਸੂਹਾ ਕਲਾਂ, ਜ਼ਿਲ੍ਹੇਦਾਰ ਭਾਦਸੋਂ ਕੁਲਦੀਪ ਕੁਮਾਰ, ਉਪ ਮੰਡਲ ਅਫ਼ਸਰ ਅਮਲੋਹ ਜਗਮੀਤ ਸਿੰਘ ਸਡਾਣਾ, ਪਟਵਾਰੀ ਅਮਨਦੀਪ ਕੁਮਾਰ, ਪੰਚ ਹਰਦੇਵ ਸਿੰਘ, ਪੰਚ ਪਰਮਜੀਤ ਸਿੰਘ, ਪੰਚ ਸੰਦੀਪ ਕੌਰ, ਪੰਚ ਜਸਵੰਤ ਕੌਰ, ਜੱਗਾ ਸਿੰਘ ਨੰਬਰਦਾਰ, ਜਗਦੇਵ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਨੰਬਰਦਾਰ, ਗੁਰਮੁਖ ਸਿੰਘ, ਭਜਨ ਸਿੰਘ, ਅਮਰਜੀਤ ਸਿੰਘ, ਕਰਮਜੀਤ ਸਿੰਘ, ਲਾਡੀ ਸਿੰਘ, ਗੋਨੀ ਸਿੰਘ, ਸ਼ਿੰਗਾਰਾ ਸਿੰਘ, ਗੁਰਪ੍ਰੀਤ ਸਿੰਘ, ਸਾਹਿਬ ਸਿੰਘ ਮੈਂਬਰ ਹਾਜ਼ਰ ਸਨ |