21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਸ਼੍ਰੋਮਣੀ ਅਕਾਲੀ ਦਲ (ਅ) ਨੇ 11ਵਾਂ ਗਤਕਾ ਦਿਵਸ ਮਨਾਇਆ

ਅਜੀਤ ਡੈਸਕ 22-06-2025
ਫ਼ਤਹਿਗੜ੍ਹ ਸਾਹਿਬ, 21 ਜੂਨ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਸਮੁੱਚੀ ਜਥੇਬੰਦੀ ਵਲੋਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ 11ਵਾਂ ਗਤਕਾ ਦਿਵਸ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ ਨੇ ਕੀਤੀ | ਜਦੋਂਕਿ ਗਤਕਾ ਮੁਕਾਬਲਾ ਸ਼ੁਰੂ ਕਰਵਾਉਣ ਮੌਕੇ ਵਪਾਰ ਵਿੰਗ ਦੇ ਪ੍ਰਧਾਨ ਨਵਨੀਤ ਕੁਮਾਰ ਗੋਪੀ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ | ਇਨ੍ਹਾਂ ਮੁਕਾਬਲਿਆਂ ਵਿਚ ਗਤਕਾ ਅਖਾੜਾ ਬਾਬਾ ਬੁੱਢਾ ਜੀ, ਗਤਕਾ ਅਖਾੜਾ ਅਕਾਲੀ ਬਾਬਾ ਫੂਲਾ ਸਿੰਘ ਜੀ, ਗਤਕਾ ਅਖਾੜਾ ਬਾਬਾ ਫ਼ਤਿਹ ਸਿੰਘ ਜੱਥੇ ਕੇ ਸਿੰਘ, ਰਣਜੀਤ ਗਤਕਾ ਅਖਾੜਾ ਬੁੱਢਾ ਦਲ, ਸ਼ਹੀਦ ਭਾਈ ਸੰਗਤ ਸਿੰਘ ਗਤਕਾ ਅਖਾੜਾ ਦੀਆਂ ਟੀਮਾਂ ਨੇ ਭਾਗ ਲਿਆ | ਮੁਕਾਬਲੇ ਉਪਰੰਤ ਸਾਰੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ, ਜ਼ਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਝਾਂਮਪੁਰ, ਇਲਾਕਾ ਸਕੱਤਰ ਧਰਮ ਸਿੰਘ ਕਲੌੜ, ਸਰਪੰਚ ਪਵਨਪ੍ਰੀਤ ਸਿੰਘ ਢੋਲੇਵਾਲ, ਨਵਨੀਤ ਕੁਮਾਰ ਗੋਪੀ ਪ੍ਰਧਾਨ ਵਪਾਰ ਵਿੰਗ, ਜਥੇਦਾਰ ਜੋਗਿੰਦਰ ਸਿੰਘ ਸੈਂਪਲਾ, ਜੋਰਾ ਸਿੰਘ ਮੁਕਾਰੋਂਪੁਰ, ਗੁਰਪ੍ਰੀਤ ਸਿੰਘ ਪ੍ਰਚਾਰ ਸਕੱਤਰ ਯੂਥ ਵਿੰਗ, ਭੁਪਿੰਦਰ ਸਿੰਘ ਫ਼ਤਹਿਪੁਰ, ਲਖਵੀਰ ਸਿੰਘ ਕੋਟਲਾ, ਜਸਕਰਨ ਸਿੰਘ ਸਿੱਧੂ, ਭੁਪਿੰਦਰ ਸਿੰਘ ਮਹਿਦੂਦਾਂ, ਜਥੇ. ਮੱਲ ਸਿੰਘ ਟਿੱਬੀ, ਬਹਾਦਰ ਸਿੰਘ ਬੱਬੂ, ਹਰਿੰਦਰ ਪਾਲ ਸਿੰਘ, ਗੁਰਮੀਤ ਸਿੰਘ ਫ਼ਤਹਿਪੁਰ, ਸਰਪੰਚ ਕੁਲਦੀਪ ਸਿੰਘ ਦੁਬਾਲੀ, ਦਲਜੀਤ ਸਿੰਘ ਮੀਡੀਆ ਇੰਚਾਰਜ ਯੂਥ, ਸ਼ਿਵਦੇਵ ਸਿੰਘ, ਸਵਰਨ ਸਿੰਘ ਫਾਟਕ ਮਾਜਰੀ, ਬੀਬੀ ਸਿਮਰਨ ਕੌਰ ਖ਼ਾਲਸਾ, ਤੇਗਵੀਰ ਕੌਰ ਖ਼ਾਲਸਾ, ਬਾਬਾ ਸੁਖਚੈਨ ਸਿੰਘ ਖ਼ਾਲਸਾ, ਹਰਮਨਜੋਤ ਸਿੰਘ, ਸਤਨਾਮ ਸਿੰਘ ਬਿਧੀਚੰਦੀਏ, ਸਰਬਜੀਤ ਸਿੰਘ ਸਰਹਿੰਦ, ਇੰਦਰਜੀਤ ਸਿੰਘ ਧਤੌਂਦਾ, ਤਰਲੋਚਨ ਸਿੰਘ ਜਲਵੇੜੀ, ਗੁਰਪ੍ਰੀਤ ਸਿੰਘ ਪੰਜੋਲੀ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਹਾਜ਼ਰ ਸਨ | ਇੱਥੇ ਦੱਸਣਯੋਗ ਹੈ ਕਿ ਇਕ ਪਾਸੇ ਜਿੱਥੇ ਜ਼ਿਲ੍ਹੇ ਭਰ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਵੱਖ-ਵੱਖ ਯੋਗਾ ਕੈਂਪ ਲਗਾਏ ਗਏ ਸਨ, ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਜ਼ਿਲ੍ਹਾ ਪੱਧਰ 'ਤੇ ਗਤਕਾ ਮੁਕਾਬਲਾ ਕਰਵਾ ਕੇ 11ਵਾਂ ਗਤਕਾ ਦਿਵਸ ਮਨਾਇਆ ਗਿਆ | ਆਗੂਆਂ ਦਾ ਕਹਿਣਾ ਹੈ ਕਿ ਸਿੱਖ ਕੌਮ ਦਾ ਯੋਗਾ ਨਾਲ ਕਦੀ ਵੀ ਪੁਰਾਤਨ ਇਤਿਹਾਸ ਵਿਚ ਕੋਈ ਸੰਬੰਧ ਨਹੀਂ ਰਿਹਾ ਅਤੇ ਨਾ ਹੀ ਸਿੱਖਾਂ ਨੇ ਕਦੇ ਯੋਗਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਵਲੋਂ ਸਿੱਖ ਕੌਮ, ਖ਼ਾਸਕਰ ਨੌਜਵਾਨੀ ਨੂੰ ਸਰੀਰਕ ਤੇ ਮਾਨਸਿਕ ਪੱਖੋਂ ਮਜ਼ਬੂਤੀ ਦੇਣ ਹਿਤ ਗਤਕਾ, ਕੁਸ਼ਤੀ, ਰੱਸਾਕਸ਼ੀ, ਕਬੱਡੀ, ਮੁਗ਼ਲੀਆ ਫੇਰਨਾ, ਨੇਜ਼ੇਬਾਜ਼ੀ, ਤਲਵਾਰਬਾਜ਼ੀ ਤੇ ਘੋੜਸਵਾਰੀ ਆਦਿ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਸੀ | ਇਸ ਲਈ 21 ਜੂਨ ਦਾ ਦਿਹਾੜਾ ਸਾਨੂੰ ਮਹੱਤਵਪੂਰਨ ਸੰਦੇਸ਼ ਦਿੰਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਹੁਕਮਾਂ ਨੂੰ ਮੰਨਦੇ ਹੋਏ ਜਿੱਥੇ ਵਿਚਾਰਧਾਰਕ ਤੌਰ ਤੇ ਮਜਬੂਰ ਹੋਈਏ, ਉੱਥੇ ਸਮੁੱਚੀ ਸਿੱਖ ਨੌਜਵਾਨੀ ਨੂੰ ਸਹੀ ਦਿਸ਼ਾ ਵੱਲ ਤੋਰਨ ਤੇ ਸਰੀਰਕ ਤੌਰ ਤੇ ਮਜ਼ਬੂਤ ਬਣਾਉਣ ਲਈ ਗਤਕਾ ਦਿਹਾੜੇ ਵਜੋਂ ਮਨਾਈਏ |
ਪਿਛਲੀ ਖ਼ਬਰ ਸੀ. ਐੱਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਅਗਲੀ ਖ਼ਬਰ 8 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।